White ਰਾਜੇ ਨੂੰ ਦਰਬਾਰ ਦੀ ਚਿੰਤਾ ,
ਕਿਰਤੀ ਨੂੰ ਪਰਿਵਾਰ ਦੀ ਚਿੰਤਾ,
ਜਿਸ ਦੇ ਸਿਰ 'ਤੇ ਛੱਤ ਨਈਂ ਏ,
ਉਸਨੂੰ ਹੈ ਘਰ ਵਾਰ ਦੀ ਚਿੰਤਾ,
ਤਿੱਖੀ ਏ ਤਲਵਾਰ ਨੈਣਾ ਦੀ,
ਹੋ ਨਾਹ ਜਾਵੇ ਵਾਰ ਦੀ ਚਿੰਤਾ,
ਖੇਤੀਂ ਫਸਲ ਜਦ ਪੱਕੀ ਹੋਵੇ,
ਉਦੋਂ ਰਹਿੰਦੀ ਮਾਰ ਦੀ ਚਿੰਤਾ,
ਸੁੱਖ ਹੀ ਸੁੱਖ ਮਿਲਦੇ ਰਹਿਣ,
ਏ ਸਾਰੇ ਸੰਸਾਰ ਦੀ ਚਿੰਤਾ,
'ਰਾਹੀ' ਦੀ ਬੇੜੀ ਸਮੁੰਦਰ 'ਚ,
ਲੱਗੁ ਕਦੋ ਕੁ ਪਾਰ ਦੀ ਚਿੰਤਾ,
©ਜਗਸੀਰ ਜੱਗੀ ਰਾਹੀ
#punjab #Punjabi #witerscommunity
#poem✍🧡🧡💛
#gajal