ਗ਼ਜ਼ਲ ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ। ਰਾਖ਼ ਤੋਂ ਫਿ | ਪੰਜਾਬੀ ਸ

"ਗ਼ਜ਼ਲ ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ। ਰਾਖ਼ ਤੋਂ ਫਿਰ ਮਾਂ ਬਣਾਦੇ, ਐ ਖੁਦਾ। ਬੇਮੁਹਾਰੀ ਤੇ ਡਰਾਉਣੀ  ਭੀੜ ਵਿੱਚ, ਹੱਥ ਪਿਉ ਦਾ ਫਿਰ ਫੜਾ ਦੇ, ਐ ਖੁਦਾ। ਦਿਲ ਮੇਰੇ ਵਿਚ ਜੋ ਚਿਰਾਂ ਤੋਂ ਸੜ ਰਹੇ, ਢੇਰ ਯਾਦਾਂ ਦੇ ਹਟਾ ਦੇ, ਐ ਖੁਦਾ। ਨੇਰ੍ਹ ਭਰੀਆਂ ਝੁੱਗੀਆਂ ਨੂੰ ਵੀ ਕਦੀ, ਮੁੱਖ ਸੂਰਜ ਦਾ ਵਿਖਾ ਦੇ, ਐ ਖੁਦਾ। ਔੜ ਮਾਰੀ ਜ਼ਿੰਦਗੀ ਦੀ ਧਰਤ ਤੇ ਰਹਿਮਤਾਂ ਦਾ ਮੀਂਹ ਵਰਾ ਦੇ, ਐ ਖੁਦਾ। ਰੋ ਲਵਾਂ ਇਕ ਵਾਰ ਲੱਗ ਕੇ ਮੈਂ ਗਲੇ, ਯਾਰ ਵਿਛੱੜੇ ਸਭ ਮਿਲਾ ਦੇ, ਐ ਖੁਦਾ। (ਬਿਸ਼ੰਬਰ ਅਵਾਂਖੀਆ,9781825255, ©Bishamber Awankhia "

ਗ਼ਜ਼ਲ ਮੁੜ ਕਿਤੇ ਬਚਪਨ ਮਿਲਾ ਦੇ , ਐ ਖੁਦਾ। ਰਾਖ਼ ਤੋਂ ਫਿਰ ਮਾਂ ਬਣਾਦੇ, ਐ ਖੁਦਾ। ਬੇਮੁਹਾਰੀ ਤੇ ਡਰਾਉਣੀ  ਭੀੜ ਵਿੱਚ, ਹੱਥ ਪਿਉ ਦਾ ਫਿਰ ਫੜਾ ਦੇ, ਐ ਖੁਦਾ। ਦਿਲ ਮੇਰੇ ਵਿਚ ਜੋ ਚਿਰਾਂ ਤੋਂ ਸੜ ਰਹੇ, ਢੇਰ ਯਾਦਾਂ ਦੇ ਹਟਾ ਦੇ, ਐ ਖੁਦਾ। ਨੇਰ੍ਹ ਭਰੀਆਂ ਝੁੱਗੀਆਂ ਨੂੰ ਵੀ ਕਦੀ, ਮੁੱਖ ਸੂਰਜ ਦਾ ਵਿਖਾ ਦੇ, ਐ ਖੁਦਾ। ਔੜ ਮਾਰੀ ਜ਼ਿੰਦਗੀ ਦੀ ਧਰਤ ਤੇ ਰਹਿਮਤਾਂ ਦਾ ਮੀਂਹ ਵਰਾ ਦੇ, ਐ ਖੁਦਾ। ਰੋ ਲਵਾਂ ਇਕ ਵਾਰ ਲੱਗ ਕੇ ਮੈਂ ਗਲੇ, ਯਾਰ ਵਿਛੱੜੇ ਸਭ ਮਿਲਾ ਦੇ, ਐ ਖੁਦਾ। (ਬਿਸ਼ੰਬਰ ਅਵਾਂਖੀਆ,9781825255, ©Bishamber Awankhia

#motherlove #sad_feeling #punjabi_shayri #pleaselikeandshare

People who shared love close

More like this

Trending Topic