ਮਾਨਾਂ' ਮਨ ਨੂੰ ਸਮਝਾਇਓ ਕਦੇ ਵੀ ਕੱਦ ਤੋਂ ਵੱਧਕੇ, ਕਦੇ ਨ

"'ਮਾਨਾਂ' ਮਨ ਨੂੰ ਸਮਝਾਇਓ ਕਦੇ ਵੀ ਕੱਦ ਤੋਂ ਵੱਧਕੇ, ਕਦੇ ਨਾ ਕੋਈ ਕਾਜ ਰਚਾਇਓ ਝੁੱਗਾ ਕਰ ਲਿਆ ਚੌੜ, ਫਿਰ ਬੈਠ ਕੇ ਨਾ ਪਛਤਾਇਓ। ਵਾਹ ਵਾਹ ਹੁੰਦੀ ਦੋ ਪਲ ਦੀ, ਲੋਕ ਜਲਦੀ ਭੁੱਲ ਜਾਂਦੇ ਕਰਜਾਈ ਨਾ ਹੋ ਜਾਣਾ, ਚਾਦਰ ਦੇਖਕੇ ਪੈਰ ਪਸਾਰਿਓ। ਸਾਦਾ ਖਾ ਲਓ, ਸਾਦਾ ਪਾ ਲਓ, ਉੱਚੇ ਰੱਖੋ ਵਿਚਾਰ ਸੰਤੁਸ਼ਟੀ ਮਨ ਜ਼ਰੂਰੀ, ਚਿੰਤਾ ਨੂੰ ਗਲੇ ਨਾ ਲਗਾਇਓ। ਤੱਕ ਤੱਕ ਗੈਰਾਂ ਦੀਆਂ ਤਰੱਕੀਆਂ, ਈਰਖਾ ਨਾ ਕਰਨਾ ਸੱਚੇ ਰੱਖ ਇਰਾਦੇ, ਮਿਹਨਤ ਤੇ ਈਮਾਨ ਨਾ ਡੋਲਾਇਓ। ਮਾਇਆ ਆਣੀ ਕਦੇ ਜਾਣੀ, ਇਹ ਝੂਠਾ ਸਰਮਾਇਆ ਸਿਹਤ ਸੱਚਾ ਧਨ, ਸ਼ੱਕ ਹੈ ਤਾਂ ਹਸਪਤਾਲ ਜਾ ਆਇਓ। ਕੁੱਲੀਆਂ 'ਚ ਹਾਸਾ ਪੈਂਦਾ, ਮਹੱਲਾਂ 'ਚ ਛਾਹੁੰਦੀ ਉਦਾਸੀ ਜ਼ਿੰਦਗੀ ਚਾਰ ਦਿਨਾਂ ਦੀ, 'ਮਾਨਾਂ' ਮਨ ਨੂੰ ਸਮਝਾਇਓ। ਸੁਖਵਿੰਦਰ ਮਾਨ"

 'ਮਾਨਾਂ' ਮਨ ਨੂੰ ਸਮਝਾਇਓ

ਕਦੇ ਵੀ ਕੱਦ ਤੋਂ ਵੱਧਕੇ, ਕਦੇ ਨਾ ਕੋਈ ਕਾਜ ਰਚਾਇਓ
ਝੁੱਗਾ ਕਰ ਲਿਆ ਚੌੜ, ਫਿਰ ਬੈਠ ਕੇ ਨਾ ਪਛਤਾਇਓ।

ਵਾਹ ਵਾਹ ਹੁੰਦੀ ਦੋ ਪਲ ਦੀ, ਲੋਕ ਜਲਦੀ ਭੁੱਲ ਜਾਂਦੇ
ਕਰਜਾਈ ਨਾ ਹੋ ਜਾਣਾ, ਚਾਦਰ ਦੇਖਕੇ ਪੈਰ ਪਸਾਰਿਓ।

ਸਾਦਾ ਖਾ ਲਓ, ਸਾਦਾ ਪਾ ਲਓ, ਉੱਚੇ ਰੱਖੋ ਵਿਚਾਰ 
ਸੰਤੁਸ਼ਟੀ ਮਨ ਜ਼ਰੂਰੀ, ਚਿੰਤਾ ਨੂੰ ਗਲੇ ਨਾ ਲਗਾਇਓ।

ਤੱਕ ਤੱਕ ਗੈਰਾਂ ਦੀਆਂ ਤਰੱਕੀਆਂ, ਈਰਖਾ ਨਾ ਕਰਨਾ
ਸੱਚੇ ਰੱਖ ਇਰਾਦੇ, ਮਿਹਨਤ ਤੇ ਈਮਾਨ ਨਾ ਡੋਲਾਇਓ।

ਮਾਇਆ ਆਣੀ ਕਦੇ ਜਾਣੀ, ਇਹ ਝੂਠਾ ਸਰਮਾਇਆ  
ਸਿਹਤ ਸੱਚਾ ਧਨ, ਸ਼ੱਕ ਹੈ ਤਾਂ ਹਸਪਤਾਲ ਜਾ ਆਇਓ।

ਕੁੱਲੀਆਂ 'ਚ ਹਾਸਾ ਪੈਂਦਾ, ਮਹੱਲਾਂ 'ਚ ਛਾਹੁੰਦੀ ਉਦਾਸੀ
ਜ਼ਿੰਦਗੀ ਚਾਰ ਦਿਨਾਂ ਦੀ, 'ਮਾਨਾਂ' ਮਨ ਨੂੰ ਸਮਝਾਇਓ।

ਸੁਖਵਿੰਦਰ ਮਾਨ

'ਮਾਨਾਂ' ਮਨ ਨੂੰ ਸਮਝਾਇਓ ਕਦੇ ਵੀ ਕੱਦ ਤੋਂ ਵੱਧਕੇ, ਕਦੇ ਨਾ ਕੋਈ ਕਾਜ ਰਚਾਇਓ ਝੁੱਗਾ ਕਰ ਲਿਆ ਚੌੜ, ਫਿਰ ਬੈਠ ਕੇ ਨਾ ਪਛਤਾਇਓ। ਵਾਹ ਵਾਹ ਹੁੰਦੀ ਦੋ ਪਲ ਦੀ, ਲੋਕ ਜਲਦੀ ਭੁੱਲ ਜਾਂਦੇ ਕਰਜਾਈ ਨਾ ਹੋ ਜਾਣਾ, ਚਾਦਰ ਦੇਖਕੇ ਪੈਰ ਪਸਾਰਿਓ। ਸਾਦਾ ਖਾ ਲਓ, ਸਾਦਾ ਪਾ ਲਓ, ਉੱਚੇ ਰੱਖੋ ਵਿਚਾਰ ਸੰਤੁਸ਼ਟੀ ਮਨ ਜ਼ਰੂਰੀ, ਚਿੰਤਾ ਨੂੰ ਗਲੇ ਨਾ ਲਗਾਇਓ। ਤੱਕ ਤੱਕ ਗੈਰਾਂ ਦੀਆਂ ਤਰੱਕੀਆਂ, ਈਰਖਾ ਨਾ ਕਰਨਾ ਸੱਚੇ ਰੱਖ ਇਰਾਦੇ, ਮਿਹਨਤ ਤੇ ਈਮਾਨ ਨਾ ਡੋਲਾਇਓ। ਮਾਇਆ ਆਣੀ ਕਦੇ ਜਾਣੀ, ਇਹ ਝੂਠਾ ਸਰਮਾਇਆ ਸਿਹਤ ਸੱਚਾ ਧਨ, ਸ਼ੱਕ ਹੈ ਤਾਂ ਹਸਪਤਾਲ ਜਾ ਆਇਓ। ਕੁੱਲੀਆਂ 'ਚ ਹਾਸਾ ਪੈਂਦਾ, ਮਹੱਲਾਂ 'ਚ ਛਾਹੁੰਦੀ ਉਦਾਸੀ ਜ਼ਿੰਦਗੀ ਚਾਰ ਦਿਨਾਂ ਦੀ, 'ਮਾਨਾਂ' ਮਨ ਨੂੰ ਸਮਝਾਇਓ। ਸੁਖਵਿੰਦਰ ਮਾਨ

#sunrays

People who shared love close

More like this

Trending Topic