ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਨੀਹਾਂ ਦੇ | ਪੰਜਾਬੀ ਸ਼ਾਇਰੀ ਅਤੇ

"ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ©Gurvinder Singh"

 ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ
ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ 

ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ 
ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ 
ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ
 
ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ
ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ 
ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ

ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ
ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ
ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ 
ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ 
ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ
ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ 
ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

©Gurvinder Singh

ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ©Gurvinder Singh

#chaand

People who shared love close

More like this

Trending Topic