Gurvinder Singh

Gurvinder Singh

ਬਸਖੇੜੀਆ

  • Latest
  • Popular
  • Repost
  • Video

. . ©Gurvinder Singh

#ਸ਼ਾਇਰੀ #feather  .























.

©Gurvinder Singh

#feather

9 Love

ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ ©Gurvinder Singh

#ਸ਼ਾਇਰੀ #chaand  ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ
ਨੀਹਾਂ ਦੇ ਵਿਚ ਕਿਧਰੇ ਖੋ ਗਏ ਲਾਲ ਗੁਰਾਂ ਦੇ ਸੋਹਣੇ 

ਦਾਦੀ ਤੋਰੇ ਪੋਤਰਿਆਂ ਨੂੰ ਮੁੜਕੇ ਪਰਤ ਨ ਆਉਣਾ 
ਖੇਡਣ ਉਮਰੇ ਖੇਡ ਗਏ ਉਹ ਖੁਦ ਦਾ ਤਨ ਖਿਡਾਉਣਾ 
ਪਾਕ ਲਹੂ ਨਾਲ ਸਿੰਜਕੇ ਧਰਤੀ ਤੁਰ ਗਏ ਆਪ ਪ੍ਰਾਹੁਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ
 
ਵਿਚ ਨੀਹਾਂ ਦੇ ਲੁਕਗਏ ਦੋਵੇੰ ਝਾਲ ਝਲੀ ਨ ਜਾਵੇ
ਗੋਬਿੰਦ ਦੇ ਲਾਲਾਂ ਨੂੰ ਦਸੋ ਕਿਹੜੀ ਕੰਧ ਲੁਕਾਵੇ 
ਕੰਧ ਵੀ ਕੰਬੀ ਤੇ ਕੁਰਲਾਈ ਮੈਥੋਂ ਪਾਪ ਨਹੀਂ ਹੋਣੇ
ਨਿੱਕੀ ਉਮਰੇ ਬਾਬੇ ਹੋ ਗਏ  ਲਾਲ ਗੁਰਾਂ ਦੇ ਸੋਹਣੇ

ਕੰਧ ਡਿਗੀ ਜਦ ਲਾਲ ਡਿਗੇ ਤਦ ਦੋਵੇਂ ਹੀ ਬੇਹੋਸ਼ ਪਏ
ਲਾਲ ਗੁਰਾਂ ਦੇ ਇਟਾਂ ਦੇ ਵਿਚ ਵੇਖੋ ਕਿੰਝ ਖਾਮੋਸ਼ ਪਏ
ਬੈਠੀ ਦਾਦੀ ਮਾਰ ਚੌਂਕੜਾ ਗੀਤ ਸ਼ਗਨ ਦੇ ਗਾਉਣੇ
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਸ਼ਾਸ਼ਲ ਬਾਸ਼ਲ ਕਹਰ ਕਮਾਇਆ ਧੌਣੋਂ ਫੜਕੇ ਲਾਲਾਂ ਨੂੰ 
ਸਾਹ ਰਗ ਨੂੰ ਵਡਿਆ ਪਾਪੀ ਧੌਣੋਂ ਫੜਕੇ ਲਾਲਾਂ ਨੂੰ 
ਤੜਫ ਰਹੇ ਸੀ ਧੜ ਦੋਹਾਂ ਦੇ ਬਣਕੇ ਰੇਤ ਖਿਡਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

ਵੀਰ ਵਡੇ ਨੂੰ ਤੋਰਕੇ ਨਿਕੜਾ ਤੜਫ ਰਿਹਾ ਸੀ ਆਧ ਘੜੀ
ਬਸਖੇੜੀਆ ਜੋ ਜੋ ਕਹਰ ਹੋਏ ਆ ਕਰੀਏ ਰਲਕੇ ਯਾਦ ਘੜੀ 
ਪੁਤ ਤੋਰਨੇ ਕਿਹੜਾ ਸਊਖੇ ਕਿਸਨੂੰ ਇਹ ਕੰਮ ਭਾਉਣੇ 
ਨਿੱਕੀ ਉਮਰੇ ਬਾਬੇ ਹੋ ਗਏ ਲਾਲ ਗੁਰਾਂ ਦੇ ਸੋਹਣੇ

©Gurvinder Singh

#chaand

10 Love

ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ ਧੁਰ ਦਾ ਧੁਰ ਤਕ ਦਵੇ ਸੁਨੇਹੜਾ ਬੜੇ ਹੀ ਮਿਠੇ ਲਹਜੇ ਵਿਚ ਜੰਗ ਛਿੜੀ ਜੋ ਅੰਦਰ ਦੀ ਤੇ ਹੁੰਦੇ ਖੂਨ ਖਰਾਬੇ ਦੀ। ਮਾਰ ਮੁਕਾਵੇ ਸ਼ਬਦ ਬਾਣ ਨਾਲ ਮਨ ਦੇ ਭੈੜੇ ਵੈਰੀ ਜੋ ਠਗ ਨੂੰ ਸਜਣ ਹੁੰਦਾ ਵੇਖਾਂ ਖੇਡ ਜੋ ਅਜਬ ਅਜਾਬੇ ਦੀ। ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ ✍️ਬਸਖੇੜੀਆ . ©Gurvinder Singh

#ਸ਼ਾਇਰੀ #Beauty  ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ
ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ
ਧੁਰ ਦਾ ਧੁਰ ਤਕ ਦਵੇ ਸੁਨੇਹੜਾ ਬੜੇ ਹੀ ਮਿਠੇ ਲਹਜੇ ਵਿਚ
ਜੰਗ ਛਿੜੀ ਜੋ ਅੰਦਰ ਦੀ ਤੇ ਹੁੰਦੇ ਖੂਨ ਖਰਾਬੇ ਦੀ।
ਮਾਰ ਮੁਕਾਵੇ ਸ਼ਬਦ ਬਾਣ ਨਾਲ ਮਨ ਦੇ ਭੈੜੇ ਵੈਰੀ ਜੋ
ਠਗ ਨੂੰ ਸਜਣ ਹੁੰਦਾ ਵੇਖਾਂ ਖੇਡ ਜੋ ਅਜਬ ਅਜਾਬੇ ਦੀ।
ਕਦੇ ਕਦੇ ਮਨ ਕਰਦਾ ਮੇਰਾ ਮੈਂ ਝਲਕ ਵੇਖ ਲਵਾਂ ਬਾਬੇ ਦੀ
ਵਿਚ ਗੰਗਾ ਦੇ ਪਾਣੀ ਝਟਦਿਆਂ ਜਾਂ ਫਿਰ ਘੁਮਦੇ ਕਾਬੇ ਦੀ
                                       ✍️ਬਸਖੇੜੀਆ

.

©Gurvinder Singh

#Beauty

7 Love

ਅੰਗ ਨ ਲਗਾਵੇ ਜਿਸ ਹੋੰਵਦਾ ਅੰਗਦ ਉਹ ਜੀੰਵਦੇ ਹੀ ਥਾਪਿਆ ਤੇ ਸੀਸ ਨੂੰ ਝੁਕਾਇਆ ਬੁਝਦੇ ਹੋਏ ਦੀਵੇ ਜਗਾਵਣ ਉਹ ਆਇਆ ਜਗਾਇਆ ਵੀ ਐਸਾ ਫਿ ਬੁਝ ਨ ਜੋ ਪਾਇਆ ਦੀਵਾ ਜਗੇ ਫੇ ਨੇ੍ਹਰਾ ਹੈ ਕਿਸਥਾਂ ਇਹ ਉਹੀ ਹੈ ਦੀਵਾ ਜੋ ਨਾਨਕ ਕਹਾਇਆ ✍️ ਬਸਖੇੜੀਆ ©Gurvinder Singh

#ਸ਼ਾਇਰੀ #standout  ਅੰਗ ਨ ਲਗਾਵੇ ਜਿਸ ਹੋੰਵਦਾ ਅੰਗਦ ਉਹ
ਜੀੰਵਦੇ ਹੀ ਥਾਪਿਆ ਤੇ ਸੀਸ ਨੂੰ ਝੁਕਾਇਆ

ਬੁਝਦੇ ਹੋਏ ਦੀਵੇ  ਜਗਾਵਣ ਉਹ ਆਇਆ
ਜਗਾਇਆ ਵੀ ਐਸਾ ਫਿ ਬੁਝ ਨ ਜੋ ਪਾਇਆ

ਦੀਵਾ ਜਗੇ ਫੇ ਨੇ੍ਹਰਾ ਹੈ ਕਿਸਥਾਂ
ਇਹ ਉਹੀ ਹੈ ਦੀਵਾ ਜੋ ਨਾਨਕ ਕਹਾਇਆ

✍️ ਬਸਖੇੜੀਆ

©Gurvinder Singh

#standout

9 Love

ਖੁਦਾ ਤਾਂ ਵਸੇੰਦਾ ਹੈ ਕਣ ਕਣ ਵੇ ਕਾਜੀ ਖਾਦੀ ਸੂ ਲਤ ਜਿਸ ਮਕਾ ਵੀ ਘੁਮਾਇਆ ਆਖੇ ਜੋ ਬਾਬਰ ਨੂੰ ਜਾਬਰ ਤੇ ਜੁਲਮੀ ਬਿਨਾਂ ਕਿਸੇ ਡਰ ਜਿਸ ਮਥਾ ਜਾ ਲਾਇਆ ਪਥਰਾਂ ਨੂੰ ਮੋਮ ਤੇ ਕਉੜਿਆਂ ਨੂੰ ਮਿਠਤਾਂ ਗੋਰਖਾਂ ਨੂੰ ਤਾਰਦਾ ਇਹ ਨਾਨਕਮਤਾਇਆ ਹਨੇਰੇ ਚੰਦਰਮਾ ਸੂਰਜ ਦਾ ਸਾਥੀ ਕਦੇ ਨ ਜੋ ਮਰਿਆ ਮਰਦਾਨਾ ਕਹਾਇਆ ✍️ਬਸਖੇੜੀਆ ©Gurvinder Singh

#ਸ਼ਾਇਰੀ #Flower  ਖੁਦਾ ਤਾਂ ਵਸੇੰਦਾ ਹੈ ਕਣ ਕਣ ਵੇ ਕਾਜੀ
ਖਾਦੀ ਸੂ ਲਤ ਜਿਸ ਮਕਾ ਵੀ ਘੁਮਾਇਆ

ਆਖੇ ਜੋ ਬਾਬਰ ਨੂੰ ਜਾਬਰ ਤੇ ਜੁਲਮੀ
ਬਿਨਾਂ ਕਿਸੇ ਡਰ ਜਿਸ ਮਥਾ ਜਾ ਲਾਇਆ

ਪਥਰਾਂ ਨੂੰ ਮੋਮ ਤੇ ਕਉੜਿਆਂ ਨੂੰ ਮਿਠਤਾਂ
ਗੋਰਖਾਂ ਨੂੰ ਤਾਰਦਾ ਇਹ ਨਾਨਕਮਤਾਇਆ

ਹਨੇਰੇ ਚੰਦਰਮਾ ਸੂਰਜ ਦਾ ਸਾਥੀ 
ਕਦੇ ਨ ਜੋ ਮਰਿਆ ਮਰਦਾਨਾ ਕਹਾਇਆ
                   
                      ✍️ਬਸਖੇੜੀਆ

©Gurvinder Singh

#Flower

10 Love

ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ ਖੜਕੇ ਗੰਗਾ ਵਿਚ ਪਾਣੀ ਉਹ ਝਟੇ ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ ✍️ਬਸਖੇੜੀਆ ©Gurvinder Singh

#ਸ਼ਾਇਰੀ #Red  ਕਊਡੇ ਜਹੇ ਰਾਖਸ਼ ਨੂੰ ਦੇਵਤਾ ਕਰੇ ਉਹ
ਠਗਾਂ ਨੂੰ ਸਜਣ ਹੈ ਜਿਸਨੇ ਬਣਾਇਆ

ਲਾਲੋ ਦੀ ਸੁਕੀ ਹੋਈ ਰੋਟੜੀ ਪਿਆਰੀ
ਭਾਗੋ ਦੇ ਭੋਜਾਂ ਨੂੰ ਜਿਸ ਠੁਕਰਾਇਆ 

ਸੁਈ ਦੀ ਸੰਭਾਲ ਲਈ ਆਖੇ ਦੁਨੀਚੰਦ ਨੂੰ 
ਜੀਵਣਾ ਝੂਠ ਤੇ ਸਚ ਮਰਨਾ ਸਿਖਾਇਆ

ਖੜਕੇ ਗੰਗਾ ਵਿਚ ਪਾਣੀ ਉਹ ਝਟੇ
ਆਖੇ ਤਲਵੰਡੀ ਮੈਂਡਾ ਖੇਤ ਵੀ ਤਿਹਾਇਆ

✍️ਬਸਖੇੜੀਆ

©Gurvinder Singh

#Red

10 Love

Trending Topic