ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ ਕਿ ਲੈ ਲਵਾਂ ਦੇਸ਼ ਨਿਕਾਲ | ਪੰਜਾਬੀ ਰਾਏ ਅਤੇ ਵਿ

"ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ ਕਿ ਲੈ ਲਵਾਂ ਦੇਸ਼ ਨਿਕਾਲਾ ਤੇ ਕਹਿ ਦੇਵਾਂ ਅਲਵਿਦਾ ਏਸ ਮੁਲਕ ਤਾਈਂ ਭਾਵੇਂ ਔਖਾ ਬਹੁਤ ਹੈ ਛੱਡਣਾ ਕਿ ਗਲੀਆਂ ਸ਼ਹਿਰ ਮੇਰੇ ਵਾਲੀਆਂ ਲੱਦੀਆਂ ਪਈਆਂ ਨੇ ਬਚਪਨ ਤੇ ਜਵਾਨੀ ਦੀਆਂ ਯਾਦਾਂ ਨਾਲ ਪਰ ਸ਼ਾਇਦ ਭਾਰੂ ਹੋ ਗਏ ਨੇ ਇਹਨਾਂ ਤੇ ਅੱਜਕੱਲ ਬਣੇ ਹਾਲਾਤ ਕੇ ਲੁੱਟ ਹੋ ਰਹੀ ਹੈ ਕਿਰਤ ਦੀ ਤੇ ਬਣ ਰਹੇ ਨੇ ਮੇਰੇ ਮੁਲਕ ਦੇ ਵਜ਼ੀਰਾਂ ਦੇ ਮਹੱਲ। ਹਾਂ ਹੋ ਰਹੀ ਹੈ ਤਰੱਕੀ ਵੀ ਬਹੁਤ ਤੇ ਉਦਾਰਵਾਦੀ ਨੇ ਨੀਤੀਆਂ ਵੀ ਪਰ ਚੰਦ ਕੁ ਨੇ ਓਹ ਸੱਜਣ ਜੋ ਲੈ ਰਹੇ ਨੇ ਲਾਹਾ ਤੇ ਵੰਡ ਰਹੇ ਨੇ ਟੁੱਕੜਬੋਚਾਂ ਨੂੰ ਸਵਿਸ ਬੈਂਕਾਂ ਚ ਬੁਰਕੀਆਂ। ਮਿਲ ਗਿਆ ਹੈ ਪਿਛਲੇ ਦਿਨੀਂ ਸਭ ਤੋਂ ਅਸੁਰੱਖਿਅਤ ਹੋਣ ਦਾ ਦਰਜਾ ਕੇ ਹਰ ਰੋਜ਼ ਕਿਸੇ ਔਰਤ ਦੀ ਪੱਤ ਮਿੱਟੀ ਚ ਹੈ ਮਿਲ ਰਹੀ। ਪਰ ਸਾਨੂੰ ਤਾਂ ਅਜੇ ਫੁਰਸਤ ਨਹੀਓਂ ਧਰਮਾਂ ਜਾਤਾਂ ਵਾਲੇ ਰੌਲੇ ਤੋਂ। ਸੰਘੀ ਢਾਂਚਾ ਹੈ ਤੇ ਜੁੜੇ ਹੋਏ ਨੇ ਬੜੇ ਹੀ ਪੀਡੇ ਤੰਦ ਸੈਂਟਰ ਤੇ ਸਟੇਟ ਵਾਲੇ। ਪਰ ਦੌੜ ਲੱਗੀ ਹੋਈ ਹੈ ਹੇਠਾਂ ਉੱਤੇ ਆਪਣੇ ਬਣਾਉਣ ਦੀ ਭਾਵੇਂ ਦਾਅ ਤੇ ਲੱਗੇ ਲੋਕਾਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ ਤੇ ਚਾਹੇ ਦੇਣੀ ਵੀ ਪਵੇ ਰੰਗਤ ਧਰਮ ਵਾਲੀ। ਬੱਸ ਚਿੱਤ ਜਿਹਾ ਕਰਦਾ ਰਹਿੰਦਾ "ਮਾਨਾ" ਭੱਜ ਜਾਵਣੇ ਨੂੰ, ਮੁੜ ਨਾ ਆਵਣੇ ਨੂੰ।। © ਖੁਸ਼ ਮਾਨ"

 ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ
ਕਿ ਲੈ ਲਵਾਂ ਦੇਸ਼ ਨਿਕਾਲਾ
ਤੇ ਕਹਿ ਦੇਵਾਂ ਅਲਵਿਦਾ
ਏਸ ਮੁਲਕ ਤਾਈਂ

ਭਾਵੇਂ ਔਖਾ ਬਹੁਤ ਹੈ ਛੱਡਣਾ 
ਕਿ ਗਲੀਆਂ ਸ਼ਹਿਰ ਮੇਰੇ ਵਾਲੀਆਂ
ਲੱਦੀਆਂ ਪਈਆਂ ਨੇ 
ਬਚਪਨ ਤੇ ਜਵਾਨੀ 
ਦੀਆਂ ਯਾਦਾਂ ਨਾਲ

ਪਰ ਸ਼ਾਇਦ ਭਾਰੂ ਹੋ ਗਏ ਨੇ
ਇਹਨਾਂ ਤੇ ਅੱਜਕੱਲ ਬਣੇ ਹਾਲਾਤ
ਕੇ ਲੁੱਟ ਹੋ ਰਹੀ ਹੈ ਕਿਰਤ ਦੀ 
ਤੇ ਬਣ ਰਹੇ ਨੇ ਮੇਰੇ ਮੁਲਕ ਦੇ
ਵਜ਼ੀਰਾਂ ਦੇ ਮਹੱਲ।

ਹਾਂ ਹੋ ਰਹੀ ਹੈ ਤਰੱਕੀ ਵੀ ਬਹੁਤ
ਤੇ ਉਦਾਰਵਾਦੀ ਨੇ ਨੀਤੀਆਂ ਵੀ
ਪਰ ਚੰਦ ਕੁ ਨੇ ਓਹ ਸੱਜਣ ਜੋ 
ਲੈ ਰਹੇ ਨੇ ਲਾਹਾ ਤੇ 
ਵੰਡ ਰਹੇ ਨੇ ਟੁੱਕੜਬੋਚਾਂ
ਨੂੰ ਸਵਿਸ ਬੈਂਕਾਂ ਚ ਬੁਰਕੀਆਂ।

ਮਿਲ ਗਿਆ ਹੈ ਪਿਛਲੇ ਦਿਨੀਂ
ਸਭ ਤੋਂ ਅਸੁਰੱਖਿਅਤ ਹੋਣ ਦਾ ਦਰਜਾ
ਕੇ ਹਰ ਰੋਜ਼ ਕਿਸੇ ਔਰਤ ਦੀ ਪੱਤ 
ਮਿੱਟੀ ਚ ਹੈ ਮਿਲ ਰਹੀ।
ਪਰ ਸਾਨੂੰ ਤਾਂ ਅਜੇ ਫੁਰਸਤ ਨਹੀਓਂ 
ਧਰਮਾਂ ਜਾਤਾਂ ਵਾਲੇ ਰੌਲੇ ਤੋਂ।

ਸੰਘੀ ਢਾਂਚਾ ਹੈ ਤੇ ਜੁੜੇ ਹੋਏ ਨੇ 
ਬੜੇ ਹੀ ਪੀਡੇ ਤੰਦ ਸੈਂਟਰ ਤੇ ਸਟੇਟ ਵਾਲੇ।
ਪਰ ਦੌੜ ਲੱਗੀ ਹੋਈ ਹੈ ਹੇਠਾਂ ਉੱਤੇ ਆਪਣੇ ਬਣਾਉਣ ਦੀ
ਭਾਵੇਂ ਦਾਅ ਤੇ ਲੱਗੇ ਲੋਕਾਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ
ਤੇ ਚਾਹੇ ਦੇਣੀ ਵੀ ਪਵੇ ਰੰਗਤ ਧਰਮ ਵਾਲੀ।

ਬੱਸ ਚਿੱਤ ਜਿਹਾ ਕਰਦਾ ਰਹਿੰਦਾ "ਮਾਨਾ" 
ਭੱਜ ਜਾਵਣੇ ਨੂੰ,
ਮੁੜ ਨਾ ਆਵਣੇ ਨੂੰ।।  
                                     © ਖੁਸ਼ ਮਾਨ

ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ ਕਿ ਲੈ ਲਵਾਂ ਦੇਸ਼ ਨਿਕਾਲਾ ਤੇ ਕਹਿ ਦੇਵਾਂ ਅਲਵਿਦਾ ਏਸ ਮੁਲਕ ਤਾਈਂ ਭਾਵੇਂ ਔਖਾ ਬਹੁਤ ਹੈ ਛੱਡਣਾ ਕਿ ਗਲੀਆਂ ਸ਼ਹਿਰ ਮੇਰੇ ਵਾਲੀਆਂ ਲੱਦੀਆਂ ਪਈਆਂ ਨੇ ਬਚਪਨ ਤੇ ਜਵਾਨੀ ਦੀਆਂ ਯਾਦਾਂ ਨਾਲ ਪਰ ਸ਼ਾਇਦ ਭਾਰੂ ਹੋ ਗਏ ਨੇ ਇਹਨਾਂ ਤੇ ਅੱਜਕੱਲ ਬਣੇ ਹਾਲਾਤ ਕੇ ਲੁੱਟ ਹੋ ਰਹੀ ਹੈ ਕਿਰਤ ਦੀ ਤੇ ਬਣ ਰਹੇ ਨੇ ਮੇਰੇ ਮੁਲਕ ਦੇ ਵਜ਼ੀਰਾਂ ਦੇ ਮਹੱਲ। ਹਾਂ ਹੋ ਰਹੀ ਹੈ ਤਰੱਕੀ ਵੀ ਬਹੁਤ ਤੇ ਉਦਾਰਵਾਦੀ ਨੇ ਨੀਤੀਆਂ ਵੀ ਪਰ ਚੰਦ ਕੁ ਨੇ ਓਹ ਸੱਜਣ ਜੋ ਲੈ ਰਹੇ ਨੇ ਲਾਹਾ ਤੇ ਵੰਡ ਰਹੇ ਨੇ ਟੁੱਕੜਬੋਚਾਂ ਨੂੰ ਸਵਿਸ ਬੈਂਕਾਂ ਚ ਬੁਰਕੀਆਂ। ਮਿਲ ਗਿਆ ਹੈ ਪਿਛਲੇ ਦਿਨੀਂ ਸਭ ਤੋਂ ਅਸੁਰੱਖਿਅਤ ਹੋਣ ਦਾ ਦਰਜਾ ਕੇ ਹਰ ਰੋਜ਼ ਕਿਸੇ ਔਰਤ ਦੀ ਪੱਤ ਮਿੱਟੀ ਚ ਹੈ ਮਿਲ ਰਹੀ। ਪਰ ਸਾਨੂੰ ਤਾਂ ਅਜੇ ਫੁਰਸਤ ਨਹੀਓਂ ਧਰਮਾਂ ਜਾਤਾਂ ਵਾਲੇ ਰੌਲੇ ਤੋਂ। ਸੰਘੀ ਢਾਂਚਾ ਹੈ ਤੇ ਜੁੜੇ ਹੋਏ ਨੇ ਬੜੇ ਹੀ ਪੀਡੇ ਤੰਦ ਸੈਂਟਰ ਤੇ ਸਟੇਟ ਵਾਲੇ। ਪਰ ਦੌੜ ਲੱਗੀ ਹੋਈ ਹੈ ਹੇਠਾਂ ਉੱਤੇ ਆਪਣੇ ਬਣਾਉਣ ਦੀ ਭਾਵੇਂ ਦਾਅ ਤੇ ਲੱਗੇ ਲੋਕਾਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ ਤੇ ਚਾਹੇ ਦੇਣੀ ਵੀ ਪਵੇ ਰੰਗਤ ਧਰਮ ਵਾਲੀ। ਬੱਸ ਚਿੱਤ ਜਿਹਾ ਕਰਦਾ ਰਹਿੰਦਾ "ਮਾਨਾ" ਭੱਜ ਜਾਵਣੇ ਨੂੰ, ਮੁੜ ਨਾ ਆਵਣੇ ਨੂੰ।। © ਖੁਸ਼ ਮਾਨ

#confused

People who shared love close

More like this

Trending Topic