Bablu Maan

Bablu Maan Lives in Bathinda, Punjab, India

Not all treasure is silver and Gold

  • Latest
  • Popular
  • Video

ਹੋਇਆ ਆਡਰ ਕਰਫੂ ਆਲਾ, ਉੱਠ ਓਏ ਮੋਹਣੇ ਸੋਚ ਨਾ ਬਾਹਲਾ। ਬਾਹਲਾ ਨਹੀਂ ਕਹਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੈ ਆ ਖੇਤੋਂ ਪੱਠਾ ਨੀਰਾ, ਕਰਦੈਂ ਕਾਹਤੋਂ ਨਿੱਤ ਕਚੀਰਾ। ਮਨ ਮੌਜੀ ਸਮਝਾਈਦਾ, ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਚੱਲਿਆ ਭੈੜਾ ਰੋਗ ਕਰੋਨਾ, ਪੈ ਨਾ ਜਾਵੇ ਮੁੜ ਕੇ ਰੋਣਾ। ਬਾਜ ਪਹਿਲਾਂ ਈ ਆਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਦੱਸਦੇ ਨਿੱਤ ਮੁਬਾਇਲਾਂ ਉੱਤੇ, ਲੋਕ ਕਈ ਨਾ ਉੱਠੇ ਸੁੱਤੇ। ਸੱਥ ਨੀ ਬਹੁਤਾ ਜਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੱਗੀ ਦਫ਼ਾ ਚੁਤਾਲੀ ਕਾਕਾ, ਨਿੱਤ ਪੁਲਸੀਏ ਮਾਰਨ ਛਾਪਾ। ਸਬਰ ਨਹੀਂ ਅਜ਼ਮਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਲੜੀ ਤੋੜਦੇ ਫਿਰਨ ਵਿਚਾਰੇ, ਤਾਹੀਂ ਬੰਦ ਕਰਾਇਆ ਸਾਰੇ। ਮੁੱਲ ਸੋਚ ਦਾ ਪਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਨਾ ਭੇਡਾਂ ਦੇ ਪਿੱਛੇ ਲੱਗੀਂ, ਕਰਕੇ ਕੱਠ ਨਾ ਭਾਂਡੇ ਭੰਨੀਂ। ਐਵੇਂ ਨੀ ਜੱਗ ਹਸਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ। ਥੋੜੇ ਦਿਨ ਘਰ ਕੱਟ ਸਬਰ ਦੇ, "ਮਾਨਾਂ" ਵੰਡ ਦੁੱਖ-ਸੁੱਖ ਟੱਬਰ ਦੇ। ਮਨ ਦੀ ਕਰ ਪਛਤਾਈਦਾ.... ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।। #Stayhomestaysafe ✍ ਲਿਖਤੁਮ ਖੁਸ਼ ਮਾਨ #corona #pbgovt

#stayhomestaysafe #ਕਵਿਤਾ #COVID19india #corona #pbgovt  ਹੋਇਆ ਆਡਰ ਕਰਫੂ ਆਲਾ,
ਉੱਠ ਓਏ ਮੋਹਣੇ ਸੋਚ ਨਾ ਬਾਹਲਾ।
ਬਾਹਲਾ ਨਹੀਂ ਕਹਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੈ ਆ ਖੇਤੋਂ ਪੱਠਾ ਨੀਰਾ,
ਕਰਦੈਂ ਕਾਹਤੋਂ ਨਿੱਤ ਕਚੀਰਾ।
ਮਨ ਮੌਜੀ ਸਮਝਾਈਦਾ,
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਚੱਲਿਆ ਭੈੜਾ ਰੋਗ ਕਰੋਨਾ,
ਪੈ ਨਾ ਜਾਵੇ ਮੁੜ ਕੇ ਰੋਣਾ।
ਬਾਜ ਪਹਿਲਾਂ ਈ ਆਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਦੱਸਦੇ ਨਿੱਤ ਮੁਬਾਇਲਾਂ ਉੱਤੇ,
ਲੋਕ ਕਈ ਨਾ ਉੱਠੇ ਸੁੱਤੇ।
ਸੱਥ ਨੀ ਬਹੁਤਾ ਜਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੱਗੀ ਦਫ਼ਾ ਚੁਤਾਲੀ ਕਾਕਾ,
ਨਿੱਤ ਪੁਲਸੀਏ ਮਾਰਨ ਛਾਪਾ।
ਸਬਰ ਨਹੀਂ ਅਜ਼ਮਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਲੜੀ ਤੋੜਦੇ ਫਿਰਨ ਵਿਚਾਰੇ,
ਤਾਹੀਂ ਬੰਦ ਕਰਾਇਆ ਸਾਰੇ।
ਮੁੱਲ ਸੋਚ ਦਾ ਪਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਨਾ ਭੇਡਾਂ ਦੇ ਪਿੱਛੇ ਲੱਗੀਂ,
ਕਰਕੇ ਕੱਠ ਨਾ ਭਾਂਡੇ ਭੰਨੀਂ।
ਐਵੇਂ ਨੀ ਜੱਗ ਹਸਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।

ਥੋੜੇ ਦਿਨ ਘਰ ਕੱਟ ਸਬਰ ਦੇ,
"ਮਾਨਾਂ" ਵੰਡ ਦੁੱਖ-ਸੁੱਖ ਟੱਬਰ ਦੇ।
 ਮਨ ਦੀ ਕਰ ਪਛਤਾਈਦਾ....
ਗੱਲ ਹੋਵੇ ਜਦ ਫੈਦੇ ਵਾਲੀ, ਗਲ੍ਹ ਨਈਂ ਪੈਣਾ ਚਾਈਦਾ।।

#Stayhomestaysafe           ✍ ਲਿਖਤੁਮ ਖੁਸ਼ ਮਾਨ
#corona
#pbgovt

ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ ਕਿ ਲੈ ਲਵਾਂ ਦੇਸ਼ ਨਿਕਾਲਾ ਤੇ ਕਹਿ ਦੇਵਾਂ ਅਲਵਿਦਾ ਏਸ ਮੁਲਕ ਤਾਈਂ ਭਾਵੇਂ ਔਖਾ ਬਹੁਤ ਹੈ ਛੱਡਣਾ ਕਿ ਗਲੀਆਂ ਸ਼ਹਿਰ ਮੇਰੇ ਵਾਲੀਆਂ ਲੱਦੀਆਂ ਪਈਆਂ ਨੇ ਬਚਪਨ ਤੇ ਜਵਾਨੀ ਦੀਆਂ ਯਾਦਾਂ ਨਾਲ ਪਰ ਸ਼ਾਇਦ ਭਾਰੂ ਹੋ ਗਏ ਨੇ ਇਹਨਾਂ ਤੇ ਅੱਜਕੱਲ ਬਣੇ ਹਾਲਾਤ ਕੇ ਲੁੱਟ ਹੋ ਰਹੀ ਹੈ ਕਿਰਤ ਦੀ ਤੇ ਬਣ ਰਹੇ ਨੇ ਮੇਰੇ ਮੁਲਕ ਦੇ ਵਜ਼ੀਰਾਂ ਦੇ ਮਹੱਲ। ਹਾਂ ਹੋ ਰਹੀ ਹੈ ਤਰੱਕੀ ਵੀ ਬਹੁਤ ਤੇ ਉਦਾਰਵਾਦੀ ਨੇ ਨੀਤੀਆਂ ਵੀ ਪਰ ਚੰਦ ਕੁ ਨੇ ਓਹ ਸੱਜਣ ਜੋ ਲੈ ਰਹੇ ਨੇ ਲਾਹਾ ਤੇ ਵੰਡ ਰਹੇ ਨੇ ਟੁੱਕੜਬੋਚਾਂ ਨੂੰ ਸਵਿਸ ਬੈਂਕਾਂ ਚ ਬੁਰਕੀਆਂ। ਮਿਲ ਗਿਆ ਹੈ ਪਿਛਲੇ ਦਿਨੀਂ ਸਭ ਤੋਂ ਅਸੁਰੱਖਿਅਤ ਹੋਣ ਦਾ ਦਰਜਾ ਕੇ ਹਰ ਰੋਜ਼ ਕਿਸੇ ਔਰਤ ਦੀ ਪੱਤ ਮਿੱਟੀ ਚ ਹੈ ਮਿਲ ਰਹੀ। ਪਰ ਸਾਨੂੰ ਤਾਂ ਅਜੇ ਫੁਰਸਤ ਨਹੀਓਂ ਧਰਮਾਂ ਜਾਤਾਂ ਵਾਲੇ ਰੌਲੇ ਤੋਂ। ਸੰਘੀ ਢਾਂਚਾ ਹੈ ਤੇ ਜੁੜੇ ਹੋਏ ਨੇ ਬੜੇ ਹੀ ਪੀਡੇ ਤੰਦ ਸੈਂਟਰ ਤੇ ਸਟੇਟ ਵਾਲੇ। ਪਰ ਦੌੜ ਲੱਗੀ ਹੋਈ ਹੈ ਹੇਠਾਂ ਉੱਤੇ ਆਪਣੇ ਬਣਾਉਣ ਦੀ ਭਾਵੇਂ ਦਾਅ ਤੇ ਲੱਗੇ ਲੋਕਾਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ ਤੇ ਚਾਹੇ ਦੇਣੀ ਵੀ ਪਵੇ ਰੰਗਤ ਧਰਮ ਵਾਲੀ। ਬੱਸ ਚਿੱਤ ਜਿਹਾ ਕਰਦਾ ਰਹਿੰਦਾ "ਮਾਨਾ" ਭੱਜ ਜਾਵਣੇ ਨੂੰ, ਮੁੜ ਨਾ ਆਵਣੇ ਨੂੰ।। © ਖੁਸ਼ ਮਾਨ

#ਵਿਚਾਰ #confused  ਬੱਸ ਚਿੱਤ ਜਿਹਾ ਕਰਦਾ ਰਹਿੰਦਾ ਹੁਣ
ਕਿ ਲੈ ਲਵਾਂ ਦੇਸ਼ ਨਿਕਾਲਾ
ਤੇ ਕਹਿ ਦੇਵਾਂ ਅਲਵਿਦਾ
ਏਸ ਮੁਲਕ ਤਾਈਂ

ਭਾਵੇਂ ਔਖਾ ਬਹੁਤ ਹੈ ਛੱਡਣਾ 
ਕਿ ਗਲੀਆਂ ਸ਼ਹਿਰ ਮੇਰੇ ਵਾਲੀਆਂ
ਲੱਦੀਆਂ ਪਈਆਂ ਨੇ 
ਬਚਪਨ ਤੇ ਜਵਾਨੀ 
ਦੀਆਂ ਯਾਦਾਂ ਨਾਲ

ਪਰ ਸ਼ਾਇਦ ਭਾਰੂ ਹੋ ਗਏ ਨੇ
ਇਹਨਾਂ ਤੇ ਅੱਜਕੱਲ ਬਣੇ ਹਾਲਾਤ
ਕੇ ਲੁੱਟ ਹੋ ਰਹੀ ਹੈ ਕਿਰਤ ਦੀ 
ਤੇ ਬਣ ਰਹੇ ਨੇ ਮੇਰੇ ਮੁਲਕ ਦੇ
ਵਜ਼ੀਰਾਂ ਦੇ ਮਹੱਲ।

ਹਾਂ ਹੋ ਰਹੀ ਹੈ ਤਰੱਕੀ ਵੀ ਬਹੁਤ
ਤੇ ਉਦਾਰਵਾਦੀ ਨੇ ਨੀਤੀਆਂ ਵੀ
ਪਰ ਚੰਦ ਕੁ ਨੇ ਓਹ ਸੱਜਣ ਜੋ 
ਲੈ ਰਹੇ ਨੇ ਲਾਹਾ ਤੇ 
ਵੰਡ ਰਹੇ ਨੇ ਟੁੱਕੜਬੋਚਾਂ
ਨੂੰ ਸਵਿਸ ਬੈਂਕਾਂ ਚ ਬੁਰਕੀਆਂ।

ਮਿਲ ਗਿਆ ਹੈ ਪਿਛਲੇ ਦਿਨੀਂ
ਸਭ ਤੋਂ ਅਸੁਰੱਖਿਅਤ ਹੋਣ ਦਾ ਦਰਜਾ
ਕੇ ਹਰ ਰੋਜ਼ ਕਿਸੇ ਔਰਤ ਦੀ ਪੱਤ 
ਮਿੱਟੀ ਚ ਹੈ ਮਿਲ ਰਹੀ।
ਪਰ ਸਾਨੂੰ ਤਾਂ ਅਜੇ ਫੁਰਸਤ ਨਹੀਓਂ 
ਧਰਮਾਂ ਜਾਤਾਂ ਵਾਲੇ ਰੌਲੇ ਤੋਂ।

ਸੰਘੀ ਢਾਂਚਾ ਹੈ ਤੇ ਜੁੜੇ ਹੋਏ ਨੇ 
ਬੜੇ ਹੀ ਪੀਡੇ ਤੰਦ ਸੈਂਟਰ ਤੇ ਸਟੇਟ ਵਾਲੇ।
ਪਰ ਦੌੜ ਲੱਗੀ ਹੋਈ ਹੈ ਹੇਠਾਂ ਉੱਤੇ ਆਪਣੇ ਬਣਾਉਣ ਦੀ
ਭਾਵੇਂ ਦਾਅ ਤੇ ਲੱਗੇ ਲੋਕਾਂ ਦੀ ਸਿਹਤ, ਪੜ੍ਹਾਈ, ਰੋਜ਼ਗਾਰ
ਤੇ ਚਾਹੇ ਦੇਣੀ ਵੀ ਪਵੇ ਰੰਗਤ ਧਰਮ ਵਾਲੀ।

ਬੱਸ ਚਿੱਤ ਜਿਹਾ ਕਰਦਾ ਰਹਿੰਦਾ "ਮਾਨਾ" 
ਭੱਜ ਜਾਵਣੇ ਨੂੰ,
ਮੁੜ ਨਾ ਆਵਣੇ ਨੂੰ।।  
                                     © ਖੁਸ਼ ਮਾਨ

#confused

2 Love

ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ। ਚੁੱਪ ਜੇਹੀ ਛਾਈ ਹੋਈ, ਫੇਰ ਵੀ ਕੋਈ ਆਸ ਹੈ। ਆਪੋ ਧਾਪੀ ਵਿੱਚ ਹੋਏ, ਆਪਣਿਆਂ ਤੋਂ ਦੂਰ ਨੇ, ਪਤਾ ਨਹੀਓਂ ਫੋਨਾਂ ਵਿੱਚੋਂ, ਆਓਂਦੇ ਕੀ ਸਰੂਰ ਨੇ। ਬੜਾ ਚੰਗਾ ਵਸਦੇ ਸਾਂ, ਕਿਹਾ ਸੋਹਣਾ ਵੇਲਾ ਸੀ। ਤੇਰੇ ਮੇਰੇ ਵਾਲਾ ਓਦੋਂ, ਹੁੰਦਾ ਨਾ ਝਮੇਲਾ ਸੀ। ਮਿਲਦੇ ਸੀ ਦਿਲ ਓਦੋਂ, ਹੁੰਦਾ ਸੀ ਪਿਆਰ ਵੀ। ਰਿਸ਼ਤਿਆਂ ਚ ਪੂਰੀ ਸੰਗ, ਸ਼ਰਮ ਤੇ ਸਾਰ ਵੀ। ਕੌਡੀਆਂ ਤੇ ਘੋਲਾਂ ਨਾਲ, ਝੰਡੀ ਓਦੋਂ ਚੁੱਕਦੇ। ਅੱਜ ਕੱਲ ਵਾਲੇ ਬੱਸ, ਗਾਣਿਆਂ ਚ ਬੁੱਕਦੇ। ਤੜਕੇ ਤੇ ਆਥਣੇ ਸਾਂ, ਕੱਠੇ ਬਹਿੰਦੇ ਖਾਂਵਦੇ। ਅੱਜ ਕੱਲ ਰੂਮਾਂ ਚ, ਜਮੈਟੋ ਤੋਂ ਮੰਗਾਂਵਦੇ। ਕੌਮਾਂ ਲਈ ਹੁਣ ਕੀਹਨੇ, ਜੋਰ ਅਜਮਾਉਣਾ ਏ। ਭੁੱਲੇ ਕੁਰਬਾਨੀਆਂ ਜੋ, ਔਖਾ ਸਮਝਾਉਣਾ ਏ। ਵਧੀਆਂ ਸਹੂਲਤਾਂ ਨੇ, ਦਿਲ ਛੋਟੇ ਹੋ ਗਏ। ਪਤਾ ਨਹੀਓਂ "ਮਾਨਾ", ਭਲੇ ਵੇਲੇ ਕਿੱਥੇ ਖੋ ਗਏ। © ਖੁਸ਼ ਮਾਨ

#ਪੰਜਾਬੀ #ਵਿਚਾਰ #Punjabi  ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ।
ਚੁੱਪ ਜੇਹੀ ਛਾਈ ਹੋਈ, ਫੇਰ ਵੀ ਕੋਈ ਆਸ ਹੈ।

ਆਪੋ ਧਾਪੀ ਵਿੱਚ ਹੋਏ, ਆਪਣਿਆਂ ਤੋਂ ਦੂਰ ਨੇ,
ਪਤਾ ਨਹੀਓਂ ਫੋਨਾਂ ਵਿੱਚੋਂ, ਆਓਂਦੇ ਕੀ ਸਰੂਰ ਨੇ।

ਬੜਾ ਚੰਗਾ ਵਸਦੇ ਸਾਂ, ਕਿਹਾ ਸੋਹਣਾ ਵੇਲਾ ਸੀ।
ਤੇਰੇ ਮੇਰੇ ਵਾਲਾ ਓਦੋਂ, ਹੁੰਦਾ ਨਾ ਝਮੇਲਾ ਸੀ।

ਮਿਲਦੇ ਸੀ ਦਿਲ ਓਦੋਂ, ਹੁੰਦਾ ਸੀ ਪਿਆਰ ਵੀ।
ਰਿਸ਼ਤਿਆਂ ਚ ਪੂਰੀ ਸੰਗ, ਸ਼ਰਮ ਤੇ ਸਾਰ ਵੀ।

ਕੌਡੀਆਂ ਤੇ ਘੋਲਾਂ ਨਾਲ, ਝੰਡੀ ਓਦੋਂ ਚੁੱਕਦੇ।
ਅੱਜ ਕੱਲ ਵਾਲੇ ਬੱਸ, ਗਾਣਿਆਂ ਚ ਬੁੱਕਦੇ।

ਤੜਕੇ ਤੇ ਆਥਣੇ ਸਾਂ, ਕੱਠੇ ਬਹਿੰਦੇ ਖਾਂਵਦੇ।
ਅੱਜ ਕੱਲ ਰੂਮਾਂ ਚ, ਜਮੈਟੋ ਤੋਂ ਮੰਗਾਂਵਦੇ।

ਕੌਮਾਂ ਲਈ ਹੁਣ ਕੀਹਨੇ, ਜੋਰ ਅਜਮਾਉਣਾ ਏ।
ਭੁੱਲੇ ਕੁਰਬਾਨੀਆਂ ਜੋ, ਔਖਾ ਸਮਝਾਉਣਾ ਏ।

ਵਧੀਆਂ ਸਹੂਲਤਾਂ ਨੇ, ਦਿਲ ਛੋਟੇ ਹੋ ਗਏ।
ਪਤਾ ਨਹੀਓਂ "ਮਾਨਾ", ਭਲੇ ਵੇਲੇ ਕਿੱਥੇ ਖੋ ਗਏ। 
                                                         © ਖੁਸ਼ ਮਾਨ

ਤੇਰੇ ਵਿੱਚ ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ.... ਤਾਂ ਹੀ ਇੱਕ ਤਾਂਘ ਜੇਹੀ ਬਣ ਕੇ, ਮੇਰੇ ਅੰਦਰ ਖੌਰੂ ਪਾ ਰਹੀ ਏਂ। ਮੇਰੇ ਵਿੱਚ ਕੋਈ ਜਖ਼ਮ ਹੋਇਆ ਨਾਸੂਰ ਹੈ.... ਤਾਂ ਹੀ ਤੇਰੇ ਬੋਲਾਂ ਵਿਚੋਂ, ਕਿਸੇ ਮੱਲ੍ਹਮ ਜਹੀ ਟਕੋਰ ਆ ਰਹੀ ਏ। ਆਪਣੇ ਵਿੱਚ ਕੋਈ ਰੂਹ ਦਾ ਸਾਕ ਹਜ਼ੂਰ ਹੈ.... ਤਾਂ ਹੀ ਹੋ ਅਣਜਾਣ ਜਿਹੇ ਵੀ, ਫਿਕਰ ਦੋਵਾਂ ਦੀ ਦੋਵਾਂ ਨੂੰ ਖਾ ਰਹੀ ਹੈ। ਲੋਕਾਂ ਵਿੱਚ ਪਹਿਲਾਂ ਹੀ "ਮਾਨ" ਮਸ਼ਹੂਰ ਹੈ.... ਤਾਂ ਹੀ ਨਾਮ ਤੇਰੇ ਨਾਲ ਜੁੜਨ ਤੋਂ, ਥੋੜੀ ਮੇਰੀ ਜਿੰਦ ਘਬਰਾ ਰਹੀ ਹੈ।। © ✍ ਖੁਸ਼ ਮਾਨ ®

#ਸ਼ਾਇਰੀ #Relationship  ਤੇਰੇ ਵਿੱਚ 
ਕੁਝ ਆਪਣਿਆਂ ਵਰਗਾ ਤਾਂ ਜਰੂਰ ਹੈ....
ਤਾਂ ਹੀ ਇੱਕ ਤਾਂਘ ਜੇਹੀ ਬਣ ਕੇ,
ਮੇਰੇ ਅੰਦਰ ਖੌਰੂ ਪਾ ਰਹੀ ਏਂ।

ਮੇਰੇ ਵਿੱਚ
ਕੋਈ ਜਖ਼ਮ ਹੋਇਆ ਨਾਸੂਰ ਹੈ....
ਤਾਂ ਹੀ ਤੇਰੇ ਬੋਲਾਂ ਵਿਚੋਂ,
ਕਿਸੇ ਮੱਲ੍ਹਮ ਜਹੀ ਟਕੋਰ ਆ ਰਹੀ ਏ।

ਆਪਣੇ ਵਿੱਚ
ਕੋਈ ਰੂਹ ਦਾ ਸਾਕ ਹਜ਼ੂਰ ਹੈ....
ਤਾਂ ਹੀ ਹੋ ਅਣਜਾਣ ਜਿਹੇ ਵੀ,
ਫਿਕਰ ਦੋਵਾਂ ਦੀ ਦੋਵਾਂ ਨੂੰ ਖਾ ਰਹੀ ਹੈ।

ਲੋਕਾਂ ਵਿੱਚ
ਪਹਿਲਾਂ ਹੀ "ਮਾਨ" ਮਸ਼ਹੂਰ ਹੈ....
ਤਾਂ ਹੀ ਨਾਮ ਤੇਰੇ ਨਾਲ ਜੁੜਨ ਤੋਂ,
ਥੋੜੀ ਮੇਰੀ ਜਿੰਦ ਘਬਰਾ ਰਹੀ ਹੈ।।  
        ©  ✍ ਖੁਸ਼ ਮਾਨ ®

ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ, ਮੈਂ ਬੀਤੇ ਵੇਲੇ ਵਿੱਚ ਕਿਧਰੇ ਖੋਇਆ ਹਾਂ। ਆਪਣਿਆਂ ਤੋਂ ਖਾ ਕੇ ਧੋਖੇ ਧੜੀਆਂ ਮੈਂ, ਆਪੇ ਕੋਲੋਂ ਵੀ ਮੁਨਕਰ ਅੱਜ ਹੋਇਆ ਹਾਂ। ਜੀਹਦਾ ਜਿੰਨਾ ਕੀਤਾ ਰੱਜ ਕੇ ਮਾਣ ਜਿਹਾ, ਬਾਤ ਓਸੇ ਦੀ ਹੀ ਸੁਣਕੇ ਅੱਜ ਰੋਇਆ ਹਾਂ। ਵਕਤ ਹਾਲਾਤਾਂ ਦਾ ਹੀ ਕੋਈ ਕਸੂਰ ਹੋਊ, ਜੀਹਦੀ ਤੱਕੜੀ ਵਿੱਚ ਤੁਲ ਕੇ ਅੱਜ ਮੋਇਆ ਹਾਂ। ਉਮਰ ਲੰਘਾ ਲਈ ਜਿੰਨਾਂ ਦੀ ਖ਼ਿਦਮਤ ਕਰਦੇ, ਕਹਿੰਦੇ ਮੈਨੂੰ ਰਾਹੀਂ ਪੁੱਟਿਆ ਟੋਇਆ ਹਾਂ। ਮਿੱਟੀ ਹੀ ਸੀ ਮਿੱਟੀ ਦੇ ਵਿੱਚ ਮਿਲਜਾਂਗਾ, ਸੱਪ ਨਾ ਸਮਝੋਂ ਸੱਜਣ ਜੀਂ ਗੰਡੋਇਆ ਹਾਂ। ਲਾਸ਼ ਸਮਝ ਲਿਆ "ਮਾਨਾਂ" ਤੇਰੇ ਸ਼ਹਿਰ ਤੈਨੂੰ, ਖੈਰ ਖਵਾਹਾਂ ਨੇ ਹੀ ਮੋਢੀਂ ਢੋਇਆ ਹਾਂ।। @ ਖੁਸ਼ ਮਾਨ

#ਵਿਚਾਰ  ਸੱਜਣਾਂ ਦੇ ਮਾਰੇ ਖੰਜਰਾਂ ਨਾਲ ਚੋਇਆ ਹਾਂ,
ਮੈਂ ਬੀਤੇ ਵੇਲੇ ਵਿੱਚ ਕਿਧਰੇ ਖੋਇਆ ਹਾਂ।

ਆਪਣਿਆਂ ਤੋਂ ਖਾ ਕੇ ਧੋਖੇ ਧੜੀਆਂ ਮੈਂ, 
ਆਪੇ ਕੋਲੋਂ ਵੀ ਮੁਨਕਰ ਅੱਜ ਹੋਇਆ ਹਾਂ।

ਜੀਹਦਾ ਜਿੰਨਾ ਕੀਤਾ ਰੱਜ ਕੇ ਮਾਣ ਜਿਹਾ, 
ਬਾਤ ਓਸੇ ਦੀ ਹੀ ਸੁਣਕੇ ਅੱਜ ਰੋਇਆ ਹਾਂ।

ਵਕਤ ਹਾਲਾਤਾਂ ਦਾ ਹੀ ਕੋਈ ਕਸੂਰ ਹੋਊ,
ਜੀਹਦੀ ਤੱਕੜੀ ਵਿੱਚ ਤੁਲ ਕੇ ਅੱਜ ਮੋਇਆ ਹਾਂ।

ਉਮਰ ਲੰਘਾ ਲਈ ਜਿੰਨਾਂ ਦੀ ਖ਼ਿਦਮਤ ਕਰਦੇ,
ਕਹਿੰਦੇ ਮੈਨੂੰ ਰਾਹੀਂ ਪੁੱਟਿਆ ਟੋਇਆ ਹਾਂ।

ਮਿੱਟੀ ਹੀ ਸੀ ਮਿੱਟੀ ਦੇ ਵਿੱਚ ਮਿਲਜਾਂਗਾ,
ਸੱਪ ਨਾ ਸਮਝੋਂ ਸੱਜਣ ਜੀਂ ਗੰਡੋਇਆ ਹਾਂ।

ਲਾਸ਼ ਸਮਝ ਲਿਆ "ਮਾਨਾਂ" ਤੇਰੇ ਸ਼ਹਿਰ ਤੈਨੂੰ,
ਖੈਰ ਖਵਾਹਾਂ ਨੇ ਹੀ ਮੋਢੀਂ ਢੋਇਆ ਹਾਂ।। 
@ ਖੁਸ਼ ਮਾਨ

✍ ਮੈਂ ਤੇ ਮੇਰੇ

3 Love

#ਸ਼ਾਇਰੀ #Punjabipoetry #lonely #SAD
Trending Topic