ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ। ਚੁੱਪ ਜੇਹੀ ਛਾ | ਪੰਜਾਬੀ ਰਾਏ ਅਤੇ ਵਿ

"ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ। ਚੁੱਪ ਜੇਹੀ ਛਾਈ ਹੋਈ, ਫੇਰ ਵੀ ਕੋਈ ਆਸ ਹੈ। ਆਪੋ ਧਾਪੀ ਵਿੱਚ ਹੋਏ, ਆਪਣਿਆਂ ਤੋਂ ਦੂਰ ਨੇ, ਪਤਾ ਨਹੀਓਂ ਫੋਨਾਂ ਵਿੱਚੋਂ, ਆਓਂਦੇ ਕੀ ਸਰੂਰ ਨੇ। ਬੜਾ ਚੰਗਾ ਵਸਦੇ ਸਾਂ, ਕਿਹਾ ਸੋਹਣਾ ਵੇਲਾ ਸੀ। ਤੇਰੇ ਮੇਰੇ ਵਾਲਾ ਓਦੋਂ, ਹੁੰਦਾ ਨਾ ਝਮੇਲਾ ਸੀ। ਮਿਲਦੇ ਸੀ ਦਿਲ ਓਦੋਂ, ਹੁੰਦਾ ਸੀ ਪਿਆਰ ਵੀ। ਰਿਸ਼ਤਿਆਂ ਚ ਪੂਰੀ ਸੰਗ, ਸ਼ਰਮ ਤੇ ਸਾਰ ਵੀ। ਕੌਡੀਆਂ ਤੇ ਘੋਲਾਂ ਨਾਲ, ਝੰਡੀ ਓਦੋਂ ਚੁੱਕਦੇ। ਅੱਜ ਕੱਲ ਵਾਲੇ ਬੱਸ, ਗਾਣਿਆਂ ਚ ਬੁੱਕਦੇ। ਤੜਕੇ ਤੇ ਆਥਣੇ ਸਾਂ, ਕੱਠੇ ਬਹਿੰਦੇ ਖਾਂਵਦੇ। ਅੱਜ ਕੱਲ ਰੂਮਾਂ ਚ, ਜਮੈਟੋ ਤੋਂ ਮੰਗਾਂਵਦੇ। ਕੌਮਾਂ ਲਈ ਹੁਣ ਕੀਹਨੇ, ਜੋਰ ਅਜਮਾਉਣਾ ਏ। ਭੁੱਲੇ ਕੁਰਬਾਨੀਆਂ ਜੋ, ਔਖਾ ਸਮਝਾਉਣਾ ਏ। ਵਧੀਆਂ ਸਹੂਲਤਾਂ ਨੇ, ਦਿਲ ਛੋਟੇ ਹੋ ਗਏ। ਪਤਾ ਨਹੀਓਂ "ਮਾਨਾ", ਭਲੇ ਵੇਲੇ ਕਿੱਥੇ ਖੋ ਗਏ। © ਖੁਸ਼ ਮਾਨ"

 ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ।
ਚੁੱਪ ਜੇਹੀ ਛਾਈ ਹੋਈ, ਫੇਰ ਵੀ ਕੋਈ ਆਸ ਹੈ।

ਆਪੋ ਧਾਪੀ ਵਿੱਚ ਹੋਏ, ਆਪਣਿਆਂ ਤੋਂ ਦੂਰ ਨੇ,
ਪਤਾ ਨਹੀਓਂ ਫੋਨਾਂ ਵਿੱਚੋਂ, ਆਓਂਦੇ ਕੀ ਸਰੂਰ ਨੇ।

ਬੜਾ ਚੰਗਾ ਵਸਦੇ ਸਾਂ, ਕਿਹਾ ਸੋਹਣਾ ਵੇਲਾ ਸੀ।
ਤੇਰੇ ਮੇਰੇ ਵਾਲਾ ਓਦੋਂ, ਹੁੰਦਾ ਨਾ ਝਮੇਲਾ ਸੀ।

ਮਿਲਦੇ ਸੀ ਦਿਲ ਓਦੋਂ, ਹੁੰਦਾ ਸੀ ਪਿਆਰ ਵੀ।
ਰਿਸ਼ਤਿਆਂ ਚ ਪੂਰੀ ਸੰਗ, ਸ਼ਰਮ ਤੇ ਸਾਰ ਵੀ।

ਕੌਡੀਆਂ ਤੇ ਘੋਲਾਂ ਨਾਲ, ਝੰਡੀ ਓਦੋਂ ਚੁੱਕਦੇ।
ਅੱਜ ਕੱਲ ਵਾਲੇ ਬੱਸ, ਗਾਣਿਆਂ ਚ ਬੁੱਕਦੇ।

ਤੜਕੇ ਤੇ ਆਥਣੇ ਸਾਂ, ਕੱਠੇ ਬਹਿੰਦੇ ਖਾਂਵਦੇ।
ਅੱਜ ਕੱਲ ਰੂਮਾਂ ਚ, ਜਮੈਟੋ ਤੋਂ ਮੰਗਾਂਵਦੇ।

ਕੌਮਾਂ ਲਈ ਹੁਣ ਕੀਹਨੇ, ਜੋਰ ਅਜਮਾਉਣਾ ਏ।
ਭੁੱਲੇ ਕੁਰਬਾਨੀਆਂ ਜੋ, ਔਖਾ ਸਮਝਾਉਣਾ ਏ।

ਵਧੀਆਂ ਸਹੂਲਤਾਂ ਨੇ, ਦਿਲ ਛੋਟੇ ਹੋ ਗਏ।
ਪਤਾ ਨਹੀਓਂ "ਮਾਨਾ", ਭਲੇ ਵੇਲੇ ਕਿੱਥੇ ਖੋ ਗਏ। 
                                                         © ਖੁਸ਼ ਮਾਨ

ਪੱਥਰਾਂ ਦੇ ਸ਼ਹਿਰ ਨੂੰ, ਜ਼ੁਬਾਨ ਦੀ ਤਲਾਸ਼ ਹੈ। ਚੁੱਪ ਜੇਹੀ ਛਾਈ ਹੋਈ, ਫੇਰ ਵੀ ਕੋਈ ਆਸ ਹੈ। ਆਪੋ ਧਾਪੀ ਵਿੱਚ ਹੋਏ, ਆਪਣਿਆਂ ਤੋਂ ਦੂਰ ਨੇ, ਪਤਾ ਨਹੀਓਂ ਫੋਨਾਂ ਵਿੱਚੋਂ, ਆਓਂਦੇ ਕੀ ਸਰੂਰ ਨੇ। ਬੜਾ ਚੰਗਾ ਵਸਦੇ ਸਾਂ, ਕਿਹਾ ਸੋਹਣਾ ਵੇਲਾ ਸੀ। ਤੇਰੇ ਮੇਰੇ ਵਾਲਾ ਓਦੋਂ, ਹੁੰਦਾ ਨਾ ਝਮੇਲਾ ਸੀ। ਮਿਲਦੇ ਸੀ ਦਿਲ ਓਦੋਂ, ਹੁੰਦਾ ਸੀ ਪਿਆਰ ਵੀ। ਰਿਸ਼ਤਿਆਂ ਚ ਪੂਰੀ ਸੰਗ, ਸ਼ਰਮ ਤੇ ਸਾਰ ਵੀ। ਕੌਡੀਆਂ ਤੇ ਘੋਲਾਂ ਨਾਲ, ਝੰਡੀ ਓਦੋਂ ਚੁੱਕਦੇ। ਅੱਜ ਕੱਲ ਵਾਲੇ ਬੱਸ, ਗਾਣਿਆਂ ਚ ਬੁੱਕਦੇ। ਤੜਕੇ ਤੇ ਆਥਣੇ ਸਾਂ, ਕੱਠੇ ਬਹਿੰਦੇ ਖਾਂਵਦੇ। ਅੱਜ ਕੱਲ ਰੂਮਾਂ ਚ, ਜਮੈਟੋ ਤੋਂ ਮੰਗਾਂਵਦੇ। ਕੌਮਾਂ ਲਈ ਹੁਣ ਕੀਹਨੇ, ਜੋਰ ਅਜਮਾਉਣਾ ਏ। ਭੁੱਲੇ ਕੁਰਬਾਨੀਆਂ ਜੋ, ਔਖਾ ਸਮਝਾਉਣਾ ਏ। ਵਧੀਆਂ ਸਹੂਲਤਾਂ ਨੇ, ਦਿਲ ਛੋਟੇ ਹੋ ਗਏ। ਪਤਾ ਨਹੀਓਂ "ਮਾਨਾ", ਭਲੇ ਵੇਲੇ ਕਿੱਥੇ ਖੋ ਗਏ। © ਖੁਸ਼ ਮਾਨ

#Punjabi

#ਪੰਜਾਬੀ

People who shared love close

More like this

Trending Topic