Sajan Malhotra

Sajan Malhotra

Mindset coach || Healer || Writer || Poet ||

  • Latest
  • Popular
  • Video
#hazursahibnanded #ਵਿਚਾਰ #newyear2022 #hazursahib #blessings
#Reflection #meditation #existence #healing #theview

ਇਹ ਅਥਾਹ ਹੈ, ਇਹ ਸੱਭ ਹੈ, ਇਹ ਓਹ ਬਾਤਾਂ ਵਾਲੀ ਤੱਤ ਹੈ, ਇਹ ਵਿਚਰਦਾ ਹਰ ਸਾਹ ਹੈ, ਇਹ ਰੱਬ ਹੈ, ਇਹ ਬਾਕਮਾਲ ਹੈ।। ਇਹਨੇ ਹੀ ਤੇ ਲਿਖਿਆ ਹੈ, ਇਹਨੇ ਹੀ ਤੇ ਭਖਿਆ ਹੈ, ਇਹਨੇ ਰਾਹ ਮਿਲਣ ਵੀ ਮਿਥਆ ਹੈ, ਇਹ ਨਮਾਜ਼ ਹੈ, ਇਹ ਰਬਾਬ ਹੈ, ਇਹ ਓਹ ਧੁਰ ਤੱਕ ਜਾਂਦੀ ਆਵਾਜ਼ ਹੈ।। ©Sajan Malhotra

#gurunanakjayanti #GuruNanakDevJI #waheguru #gurpurab #Prayers  ਇਹ ਅਥਾਹ ਹੈ, ਇਹ ਸੱਭ ਹੈ,
ਇਹ ਓਹ ਬਾਤਾਂ ਵਾਲੀ ਤੱਤ ਹੈ,
ਇਹ ਵਿਚਰਦਾ ਹਰ ਸਾਹ ਹੈ,
ਇਹ ਰੱਬ ਹੈ, ਇਹ ਬਾਕਮਾਲ ਹੈ।।
ਇਹਨੇ ਹੀ ਤੇ ਲਿਖਿਆ ਹੈ, 
ਇਹਨੇ ਹੀ ਤੇ ਭਖਿਆ ਹੈ,
ਇਹਨੇ ਰਾਹ ਮਿਲਣ ਵੀ ਮਿਥਆ ਹੈ,
ਇਹ ਨਮਾਜ਼ ਹੈ, ਇਹ ਰਬਾਬ ਹੈ,
ਇਹ ਓਹ ਧੁਰ ਤੱਕ ਜਾਂਦੀ ਆਵਾਜ਼ ਹੈ।।

©Sajan Malhotra
#motivational_quotes #inspirationalquotes #punjabi_shayari #punjabishayri #SelfWritten

ਲੱਖ ਕਰੋੜਾਂ ਲੋਕ ਨੇ ਇੱਥੇ, ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ। ਜੇ ਬਣਨਾ ਹੈ ਤੇ ਮੁਰਾਦ ਬਣ, ਕਦੇ ਕਿਸੇ ਦੇ ਗੀਤ ਦੀ ਆਵਾਜ਼ ਬਣ, ਲੱਖਾਂ ਦੁੱਖੜੇ ਸਾਂਭੇ ਬੈਠੇ ਨੇ ਜੌ, ਸੁੱਖਾਂ ਦੇ ਸਾਗਰ ਦਾ ਉਹ ਰਾਹ ਬਣ, ਲੱਖ ਕਰੋੜਾਂ ਲੋਕ ਨੇ ਇੱਥੇ, ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।। ਕੁੱਝ ਮੁੰਦੇ ਛੱਲੇ ਪਾਉਣ ਵਾਲੇ ਨੇ, ਕੁੱਝ ਭਾਂਡੇ ਲੀੜੇ ਧੌਣ ਵਾਲ਼ੇ ਨੇ, ਕੁੱਝ ਖੜੇ ਅਡੋਲ ਪਰਬਤਾਂ ਵਾਂਗ, ਕੁੱਝ ਨਿਮਾਣੇ ਸਿਰ ਝੁਕਾਉਣ ਵਾਲ਼ੇ ਨੇ, ਰੂਹ ਇੱਕ ਲਈ ਬੈਠੇ ਸੱਭੇ ਥਾਈਂ , ਇੱਸ ਗਿਆਨ ਦਾ ਤੂੰ ਭੰਡਾਰ ਬਣ, ਲੱਖ ਕਰੋੜਾਂ ਲੋਕ ਨੇ ਇੱਥੇ, ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।। ਉਹ ਇੱਕ ਹੀ ਹੈ ਬੈਠਾ ਚੱਕਰ ਪਾਉਣ ਨੂੰ, ਧੁਰ ਲਿਖਿਆ ਹੋਇਆ ਸਿਰਨਾਵੇਂ ਲਾਉਣ ਨੂੰ, ਛੱਡ ਉਹ ਝੱਲਿਆਂ ਕਿਉੰ ਅੱਕੀ ਫ਼ਿਰਦਾ, ਸਿਰ ਮੱਥਾ ਕਿਉੰ ਚੱਕੀ ਫ਼ਿਰਦਾ, ਜੱਦ ਬੇੜੀ ਲਗਣੀ ਹੀ ਪਾਰ ਹੈ ਓਹਦੇ, ਕਿਉੰ ਫ਼ਿਕਰਾਂ ਵਿੱਚ ਨੱਸੀ ਫ਼ਿਰਦਾ, ਕੁੰਭ ਦੇ ਵਾਂਗ ਤਰਾਸ਼ੀ ਹੋਈ ਮੂਰਤ ਦੀ ਉਹ ਸ਼ਾਨ ਬਣ, ਲੱਖ ਕਰੋੜਾਂ ਲੋਕ ਨੇ ਇੱਥੇ, ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।। ©Sajan Malhotra

#Quotes  ਲੱਖ ਕਰੋੜਾਂ ਲੋਕ ਨੇ ਇੱਥੇ, 
ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।
ਜੇ ਬਣਨਾ ਹੈ ਤੇ ਮੁਰਾਦ ਬਣ, ਕਦੇ ਕਿਸੇ ਦੇ ਗੀਤ ਦੀ ਆਵਾਜ਼ ਬਣ,
ਲੱਖਾਂ ਦੁੱਖੜੇ ਸਾਂਭੇ ਬੈਠੇ ਨੇ ਜੌ, ਸੁੱਖਾਂ ਦੇ ਸਾਗਰ ਦਾ ਉਹ ਰਾਹ ਬਣ,
ਲੱਖ ਕਰੋੜਾਂ ਲੋਕ ਨੇ ਇੱਥੇ, 
ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।।
ਕੁੱਝ ਮੁੰਦੇ ਛੱਲੇ ਪਾਉਣ ਵਾਲੇ ਨੇ, ਕੁੱਝ ਭਾਂਡੇ ਲੀੜੇ ਧੌਣ ਵਾਲ਼ੇ ਨੇ,
ਕੁੱਝ ਖੜੇ ਅਡੋਲ ਪਰਬਤਾਂ ਵਾਂਗ, ਕੁੱਝ ਨਿਮਾਣੇ ਸਿਰ ਝੁਕਾਉਣ ਵਾਲ਼ੇ ਨੇ,
ਰੂਹ ਇੱਕ ਲਈ ਬੈਠੇ ਸੱਭੇ ਥਾਈਂ , ਇੱਸ ਗਿਆਨ ਦਾ ਤੂੰ ਭੰਡਾਰ ਬਣ,
ਲੱਖ ਕਰੋੜਾਂ ਲੋਕ ਨੇ ਇੱਥੇ, 
ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।।
ਉਹ ਇੱਕ ਹੀ ਹੈ ਬੈਠਾ ਚੱਕਰ ਪਾਉਣ ਨੂੰ,
ਧੁਰ ਲਿਖਿਆ ਹੋਇਆ ਸਿਰਨਾਵੇਂ ਲਾਉਣ ਨੂੰ,
ਛੱਡ ਉਹ ਝੱਲਿਆਂ ਕਿਉੰ ਅੱਕੀ ਫ਼ਿਰਦਾ, ਸਿਰ ਮੱਥਾ ਕਿਉੰ ਚੱਕੀ ਫ਼ਿਰਦਾ,
ਜੱਦ ਬੇੜੀ ਲਗਣੀ ਹੀ ਪਾਰ ਹੈ ਓਹਦੇ, ਕਿਉੰ ਫ਼ਿਕਰਾਂ ਵਿੱਚ ਨੱਸੀ ਫ਼ਿਰਦਾ,
ਕੁੰਭ ਦੇ ਵਾਂਗ ਤਰਾਸ਼ੀ ਹੋਈ ਮੂਰਤ ਦੀ ਉਹ ਸ਼ਾਨ ਬਣ,
ਲੱਖ ਕਰੋੜਾਂ ਲੋਕ ਨੇ ਇੱਥੇ, 
ਸੱਭ ਤੋਂ ਵੱਖਰੀ ਇੱਕ ਪਹਿਚਾਣ ਬਣ।।

©Sajan Malhotra

quotes

4 Love

#PositiveAffirmations #followforfollowback #mindsetmatters #holistichealth #spirituallife #energyhealer
Trending Topic