Balraj singh kokri

Balraj singh kokri

ਮੈਂ ਗਰੀਬ ਮੈਂ ਮਸਕੀਨ

  • Latest
  • Popular
  • Video

ਹਾਂ ਕੁਝ ਹੋਰ, ਤੇ ਕੁਝ ਹੋਰ ਦਿਖਣ ਦੀ ਕੋਸ਼ਿਸ਼ ਕਰਦਾ ਹਾਂ ਬੰਦਾ ਹਾਂ, ਅੱਖਾਂ ਬੰਦ ਕਰ ਬੰਦਗੀ ਦਾ ਨਾਟਕ ਕਰਦਾ ਹਾਂ ਸਮੇਂ ਦਾ ਚੱਕਰ ਘੁੰਮ ਰਿਹਾ ਬਿਨ ਰੁਕਿਆਂ, ਘੁੰਮਦਾ ਰਹੇਗਾ ਬੱਸ ਝਾੜਦਾ ਤੇਰੀਆਂ ਤਸਵੀਰਾਂ ਉੱਤੋਂ ਸਮੇਂ ਦਾ ਗਰਦਾ ਹਾਂ ਮੇਰੀ ਪਿਆਸ, ਤੇਰੇ ਦਰਸ ਦੀ ਤਾਂਘ ਤੀਕਰ ਹੀ ਮੁੱਕ ਜਾਂਦੀ ਡੀਕ ਲਾ ਪੀ ਜਾਵਾਂ ਗ਼ਮਾਂ ਨੂੰ, ਮੈਂ ਆਫ਼ਰ ਕੇ ਰੋਜ਼ ਮਰਦਾ ਹਾਂ ਮੇਰੇ ਪੈਰਾਂ ਨੂੰ ਫੁੱਲ ਬਣ ਸੂਹਾ ਕਰ ਦਿੰਦੇ ਭੱਖੜੇ ਤੇਰੀ ਯਾਦ ਦੇ ਮਲ੍ਹੇ ਦੇ ਗਲ ਘੋਟੂ ਬੇਰਾਂ ਵਾਂਗ ਰਗਾਂ ਆਪਣੀਆਂ ਫੜਦਾ ਹਾਂ ਮੇਰਿਆਂ ਨੈਣਾਂ ਦੇ ਕੋਇਆਂ ਅੰਦਰ ਕਾਈ ਬਣ ਜੰਮ ਗਏ ਨੇ ਤਿਲਕ ਕੇ ਮਰ ਗਏ ਖੁਆਬ ਸਾਰੇ ਧੁੱਪਾਂ ਵਿਚ ਠਰਦਾ ਹਾਂ ਸਿਵਿਆਂ ਦੀ ਰਾਖ, ਫੁੱਲ, ਕਦ ਬਣਦੇ ਹੱਡ ਮਾਸੜਾ ਪੁਤਲਾ ਰੂਹ ਕੋਕਰੀ ਉਡ ਗਈ ਦਹਾਕੇ ਤੋਂ ਭਾਲ ਉਸਦੀ ਕਰਦਾ ਹਾਂ ਬਲਰਾਜ ਸਿੰਘ ਕੋਕਰੀ ©Balraj singh kokri

#ਦੁਰੂਪਤਾ #ਸ਼ਾਇਰੀ  ਹਾਂ ਕੁਝ ਹੋਰ, ਤੇ ਕੁਝ ਹੋਰ ਦਿਖਣ ਦੀ ਕੋਸ਼ਿਸ਼ ਕਰਦਾ ਹਾਂ
ਬੰਦਾ ਹਾਂ, ਅੱਖਾਂ ਬੰਦ ਕਰ ਬੰਦਗੀ ਦਾ ਨਾਟਕ ਕਰਦਾ ਹਾਂ

ਸਮੇਂ ਦਾ ਚੱਕਰ ਘੁੰਮ ਰਿਹਾ ਬਿਨ ਰੁਕਿਆਂ, ਘੁੰਮਦਾ ਰਹੇਗਾ
ਬੱਸ ਝਾੜਦਾ ਤੇਰੀਆਂ ਤਸਵੀਰਾਂ ਉੱਤੋਂ ਸਮੇਂ ਦਾ ਗਰਦਾ ਹਾਂ

ਮੇਰੀ ਪਿਆਸ, ਤੇਰੇ ਦਰਸ ਦੀ ਤਾਂਘ ਤੀਕਰ ਹੀ ਮੁੱਕ ਜਾਂਦੀ
ਡੀਕ ਲਾ ਪੀ ਜਾਵਾਂ ਗ਼ਮਾਂ ਨੂੰ, ਮੈਂ ਆਫ਼ਰ ਕੇ ਰੋਜ਼ ਮਰਦਾ ਹਾਂ

ਮੇਰੇ ਪੈਰਾਂ ਨੂੰ ਫੁੱਲ ਬਣ ਸੂਹਾ ਕਰ ਦਿੰਦੇ ਭੱਖੜੇ ਤੇਰੀ ਯਾਦ ਦੇ
ਮਲ੍ਹੇ ਦੇ ਗਲ ਘੋਟੂ ਬੇਰਾਂ ਵਾਂਗ ਰਗਾਂ ਆਪਣੀਆਂ ਫੜਦਾ ਹਾਂ 

ਮੇਰਿਆਂ ਨੈਣਾਂ ਦੇ ਕੋਇਆਂ ਅੰਦਰ ਕਾਈ ਬਣ ਜੰਮ ਗਏ ਨੇ
ਤਿਲਕ ਕੇ ਮਰ ਗਏ ਖੁਆਬ ਸਾਰੇ ਧੁੱਪਾਂ ਵਿਚ ਠਰਦਾ ਹਾਂ

ਸਿਵਿਆਂ ਦੀ ਰਾਖ, ਫੁੱਲ, ਕਦ ਬਣਦੇ ਹੱਡ ਮਾਸੜਾ ਪੁਤਲਾ 
ਰੂਹ ਕੋਕਰੀ ਉਡ ਗਈ ਦਹਾਕੇ ਤੋਂ ਭਾਲ ਉਸਦੀ ਕਰਦਾ ਹਾਂ





ਬਲਰਾਜ ਸਿੰਘ ਕੋਕਰੀ

©Balraj singh kokri

ਕਿਸ ਬਿਧ ਆਖਾਂ ਹਾਸੇ ਤੈਂਡੇ ਫੱਗਣ ਰੁੱਤੇ ਫੁੱਲ ਜਿਉਂ ਖਿੜਦੇ ਦੰਦ ਬੀੜ ਸੁਹਾਂਦੇ ਤਾਰੇ ਲਸ਼ਕਣ ਜੀਕਣ ਤਸਬੀ ਮੋਤੀਆਂ ਲੱਦੀ ਬਲਰਾਜ ਸਿੰਘ ਕੋਕਰੀ ©Balraj singh kokri

#ਸ਼ਾਇਰੀ  ਕਿਸ ਬਿਧ ਆਖਾਂ ਹਾਸੇ ਤੈਂਡੇ 
ਫੱਗਣ ਰੁੱਤੇ ਫੁੱਲ ਜਿਉਂ ਖਿੜਦੇ
ਦੰਦ ਬੀੜ ਸੁਹਾਂਦੇ ਤਾਰੇ ਲਸ਼ਕਣ
ਜੀਕਣ ਤਸਬੀ ਮੋਤੀਆਂ ਲੱਦੀ

ਬਲਰਾਜ ਸਿੰਘ ਕੋਕਰੀ

©Balraj singh kokri

ਕਿਸ ਬਿਧ ਆਖਾਂ ਹਾਸੇ ਤੈਂਡੇ ਫੱਗਣ ਰੁੱਤੇ ਫੁੱਲ ਜਿਉਂ ਖਿੜਦੇ ਦੰਦ ਬੀੜ ਸੁਹਾਂਦੇ ਤਾਰੇ ਲਸ਼ਕਣ ਜੀਕਣ ਤਸਬੀ ਮੋਤੀਆਂ ਲੱਦੀ ਬਲਰਾਜ ਸਿੰਘ ਕੋਕਰੀ ©Balraj singh kokri

10 Love

ਤੁਸਾਂ ਦਾ ਵੇਖ ਕੇ ਸੰਗਣਾ ਸੰਗਦਿਆਂ ਨੀਵੀਂ ਪਾ ਲੈਣੀ ਉਤਾਂਹ ਨੂੰ ਚੱਲਣ ਲੱਗਦੇ ਨੇ ਅਸਾਡੇ ਹਫ਼ਦੇ ਸਾਹ ਸੱਜਣ ਨਜ਼ਰ ਨਾ ਨਜ਼ਰ ਦਾ ਮਿਲਣਾ ਤੁਸਾਂ ਦਾ ਬੈਠਣਾ ਸਾਹਵੇਂ ਬੁਝਾਰਤ ਨੈਣ ਪਾ ਜਾਂਦੇ ਬੁੱਲ ਕਰਦੇ ਦੁਆ ਸੱਜਣ ਅਸਾਂ ਦੀ ਜਾਨ ਤੇ ਬਣ ਜਾਏ ਤੁਸਾਂ ਦਾ ਮੁੱਖ ਘੁਮਾ ਬਹਿਣਾ ਕਰਵਟਾਂ ਲੈਣ ਲੱਗ ਜਾਂਦੇ ਜਿਸਮ ਚ ਰਹੇ ਨਾ ਵਾਹ ਸੱਜਣ ਕੀਕਣ ਦਿਲ ਨੂੰ ਸਮਝਾਈਏ ਇਹ ਨਾ ਸਮਝਦਾ ਟੁੱਟ ਪੈਣਾ ਮਹੁਰਾ ਪੀ ਕੇ ਮਰ ਜਾਸਾਂ ਜੇ ਵੱਖ ਸਾਡੇ ਹੋਏ ਰਾਹ ਸੱਜਣ ਔਂਤਰੀ ਨਾਗਨ ਵਿਛੋੜੇ ਦੀ ਅਨ ਦਿਨ ਡੱਸਦੀ ਰਹਿੰਦੀ ਬਿਰਹੜਾ ਰੂਹ ਦਾ ਛਿੜਿਆ ਪੀੜਾਂ ਵੀ ਪਾਏ ਗਾਹ ਸੱਜਣ ਬਾਬੇ ਕੋਈ ਦੱਸ ਵੇ ਕੀ ਆਖੇ ਨਖ਼ਫ਼ਣੀ ਘੜੀ ਕੁਲਹਿਣੀ ਨੂੰ ਸੱਜਣ ਦੀਦੇ ਦੀਦ ਨੂੰ ਤਰਸੇ ਅਸਾਂ ਨੂੰ ਹਿੱਕ ਨਾ ਲਾ ਸੱਜਣ ਬਲਰਾਜ ਸਿੰਘ ਕੋਕਰੀ ©Balraj singh kokri

#ਪਿਆਰ  ਤੁਸਾਂ ਦਾ ਵੇਖ ਕੇ ਸੰਗਣਾ
ਸੰਗਦਿਆਂ ਨੀਵੀਂ ਪਾ ਲੈਣੀ
ਉਤਾਂਹ ਨੂੰ ਚੱਲਣ ਲੱਗਦੇ ਨੇ
ਅਸਾਡੇ ਹਫ਼ਦੇ ਸਾਹ ਸੱਜਣ

ਨਜ਼ਰ ਨਾ ਨਜ਼ਰ ਦਾ ਮਿਲਣਾ
ਤੁਸਾਂ  ਦਾ  ਬੈਠਣਾ  ਸਾਹਵੇਂ
ਬੁਝਾਰਤ  ਨੈਣ  ਪਾ ਜਾਂਦੇ 
ਬੁੱਲ ਕਰਦੇ ਦੁਆ ਸੱਜਣ

ਅਸਾਂ ਦੀ ਜਾਨ ਤੇ ਬਣ ਜਾਏ
ਤੁਸਾਂ ਦਾ ਮੁੱਖ ਘੁਮਾ ਬਹਿਣਾ
ਕਰਵਟਾਂ  ਲੈਣ  ਲੱਗ  ਜਾਂਦੇ
ਜਿਸਮ ਚ ਰਹੇ ਨਾ ਵਾਹ ਸੱਜਣ

ਕੀਕਣ ਦਿਲ ਨੂੰ ਸਮਝਾਈਏ
ਇਹ ਨਾ ਸਮਝਦਾ ਟੁੱਟ ਪੈਣਾ
ਮਹੁਰਾ  ਪੀ  ਕੇ  ਮਰ  ਜਾਸਾਂ
ਜੇ ਵੱਖ ਸਾਡੇ ਹੋਏ ਰਾਹ ਸੱਜਣ

ਔਂਤਰੀ ਨਾਗਨ ਵਿਛੋੜੇ ਦੀ
ਅਨ ਦਿਨ ਡੱਸਦੀ ਰਹਿੰਦੀ 
ਬਿਰਹੜਾ ਰੂਹ ਦਾ ਛਿੜਿਆ
ਪੀੜਾਂ ਵੀ ਪਾਏ ਗਾਹ ਸੱਜਣ

ਬਾਬੇ ਕੋਈ ਦੱਸ ਵੇ ਕੀ ਆਖੇ
ਨਖ਼ਫ਼ਣੀ ਘੜੀ ਕੁਲਹਿਣੀ ਨੂੰ 
ਸੱਜਣ ਦੀਦੇ ਦੀਦ ਨੂੰ ਤਰਸੇ
ਅਸਾਂ ਨੂੰ ਹਿੱਕ ਨਾ ਲਾ ਸੱਜਣ

ਬਲਰਾਜ ਸਿੰਘ ਕੋਕਰੀ

©Balraj singh kokri

ਮੁਹੱਬਤ#

7 Love

ਮੁਹੱਬਤ ਇੰਝ ਨਹੀਂ ਤਾਂ ਕੀਕਣ ਫੁੱਲ ਤੇ ਭੌਰਿਆਂ ਦੀ ਏ ਜੀਕਣ ਤੇਰੀ ਰੂਹ ਏ ਬ੍ਰਹਿਮੰਡ ਵਿਚ ਮੈਂਡੀ ਰੂਹ ਗਾਉਣ ਲੱਗ ਪਈ ਏ ਬਲਰਾਜ ਸਿੰਘ ਕੋਕਰੀ ©Balraj singh kokri

#ਮੁਹੱਬਤ❤❤ #ਸ਼ਾਇਰੀ  ਮੁਹੱਬਤ ਇੰਝ ਨਹੀਂ ਤਾਂ ਕੀਕਣ
ਫੁੱਲ ਤੇ ਭੌਰਿਆਂ ਦੀ ਏ ਜੀਕਣ
ਤੇਰੀ  ਰੂਹ  ਏ  ਬ੍ਰਹਿਮੰਡ  ਵਿਚ
ਮੈਂਡੀ ਰੂਹ ਗਾਉਣ ਲੱਗ ਪਈ ਏ


ਬਲਰਾਜ ਸਿੰਘ ਕੋਕਰੀ

©Balraj singh kokri

ਮੋਰ ਬੋਲਦੇ ਕੋਇਲ ਕੂਕਦੀ ਤੈਂਡੀ ਯਾਦ ਸਤਾਵੇ ਸੱਜਣ ਚੇਤਰ ਅੱਜ ਵੇ ਫਿਰ ਚੜ੍ਹਿਆ ਚਿੱਠੀ ਤਾਰ ਨਾ ਆਵੇ ਸੱਜਣ ਨੈਣੋਂ ਹੰਝ ਕਿਰਦੇ ਬਿਨ ਰੁਕਿਆਂ ਸਿਜਦੇ ਵਿੱਚ ਸਿਰ ਸਦ ਝੁਕਿਆ ਨੇਤਰਹੀਣ ਰੂਹ ਅੰਜਨ ਦੇ ਖਾਂ ਪਿਆਰ ਸਲਾਈ ਕੋਈ ਪਾਵੇ ਸੱਜਣ ਵੰਡ ਨਿਆਜ਼ ਦਰਗਾਹ ਤੇ ਆਵਾਂ ਪੰਜੇ ਵਖਤ ਨਾ ਕਦੇ ਖੁੰਝਾਵਾਂ ਗੋਡੇ ਟੇਕ ਹੱਥ ਖੈਰ ਨੂੰ ਖੁੱਲ੍ਹਦੇ ਜਿੰਦ ਰੁੱਸੜੇ ਪੀਰ ਮਨਾਵੇ ਸੱਜਣ ਬਲਰਾਜ ਸਿੰਘ ਕੋਕਰੀ ©Balraj singh kokri

#ਸ਼ਾਇਰੀ #lonely  ਮੋਰ ਬੋਲਦੇ ਕੋਇਲ ਕੂਕਦੀ
ਤੈਂਡੀ  ਯਾਦ  ਸਤਾਵੇ  ਸੱਜਣ
ਚੇਤਰ ਅੱਜ ਵੇ ਫਿਰ ਚੜ੍ਹਿਆ 
ਚਿੱਠੀ ਤਾਰ ਨਾ ਆਵੇ ਸੱਜਣ

ਨੈਣੋਂ ਹੰਝ ਕਿਰਦੇ ਬਿਨ ਰੁਕਿਆਂ
ਸਿਜਦੇ ਵਿੱਚ ਸਿਰ ਸਦ ਝੁਕਿਆ
ਨੇਤਰਹੀਣ  ਰੂਹ  ਅੰਜਨ  ਦੇ ਖਾਂ
ਪਿਆਰ ਸਲਾਈ ਕੋਈ ਪਾਵੇ ਸੱਜਣ

ਵੰਡ ਨਿਆਜ਼ ਦਰਗਾਹ ਤੇ ਆਵਾਂ
ਪੰਜੇ  ਵਖਤ  ਨਾ  ਕਦੇ  ਖੁੰਝਾਵਾਂ
ਗੋਡੇ ਟੇਕ ਹੱਥ  ਖੈਰ ਨੂੰ  ਖੁੱਲ੍ਹਦੇ
ਜਿੰਦ ਰੁੱਸੜੇ  ਪੀਰ  ਮਨਾਵੇ  ਸੱਜਣ



ਬਲਰਾਜ ਸਿੰਘ ਕੋਕਰੀ

©Balraj singh kokri

#lonely

11 Love

ਅਸਾਂ ਵੀ ਤੇਰੇ ਦਰ ਤੇ ਸੱਜਣ ਆਣ ਕੇ ਅਲਖ਼ ਜਗਾਈ ਹੂ ਖੋਲ ਦੇ ਬੂਹਾ ਦੀਦ ਬਖਸ਼ ਤੂੰ ਅਸਾਂ ਇਸ਼ਕ ਸ਼ੁਦਾਈਆਂ ਨੂੰ ਕਾਸਾ ਮੈਂਡਾ ਖਾਲੀ ਅਜ਼ਲੋਂ ਭਰ ਖਾਂ ਮਿਹਰਾਂ ਲੱਦੜਿਆ ਅਸੀਂ ਕੂੜ ਜਾਣੈ ਸਾਂਵਰਿਆ ਜੱਗ ਦੀਆਂ ਕਮਾਈਆਂ ਨੂੰ ਅੰਜਨ ਦੇ ਖਾਂ ਚਾਨਣ ਹੋਸੀ ਨੈਣੀਂ ਕੱਜਲ ਰੜਕਾਂ ਮਾਰੇ ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ ਯੁੱਗ ਲੰਘੇ ਜੂਨੀ ਆਈਆਂ ਨੂੰ ਜਾਂ ਰਾਹੀਂ ਕੱਖ ਕਰਲੈ ਦਰ ਦੇ ਹਵਾ ਦਾ ਬੁੱਲਾ ਲੈ ਉੱਡ ਜਾਵੇ ਭੁੱਲ ਕੇ ਪੱਥਰ ਕਰ ਨਾ ਦੇਵੀਂ ਕਿਤੇ ਠੋਕਰ ਲਾਵਾਂ ਰਾਹੀਆਂ ਨੂੰ ਹੱਡ ਮਾਸੜਾ ਪੁਤਲਾ ਗਰਕੇ ਬਖਸ਼ ਲਵੀਂ ਤੂ ਯਾਰੜਿਆ ਬਾਬੇ ਕੋਕਰੀ ਹੁਣ ਨਾ ਭਾਵੇ ਰਾਹ ਹਸ਼ਰ ਦੇ ਆਈਆਂ ਨੂੰ ਬਲਰਾਜ ਸਿੰਘ ਕੋਕਰੀ ©Balraj singh kokri

#ਸ਼ਾਇਰੀ  ਅਸਾਂ ਵੀ ਤੇਰੇ ਦਰ ਤੇ ਸੱਜਣ
ਆਣ ਕੇ ਅਲਖ਼ ਜਗਾਈ ਹੂ
ਖੋਲ ਦੇ ਬੂਹਾ ਦੀਦ ਬਖਸ਼ ਤੂੰ 
ਅਸਾਂ ਇਸ਼ਕ ਸ਼ੁਦਾਈਆਂ ਨੂੰ 

ਕਾਸਾ ਮੈਂਡਾ ਖਾਲੀ ਅਜ਼ਲੋਂ
ਭਰ ਖਾਂ ਮਿਹਰਾਂ ਲੱਦੜਿਆ
ਅਸੀਂ ਕੂੜ ਜਾਣੈ ਸਾਂਵਰਿਆ
ਜੱਗ ਦੀਆਂ ਕਮਾਈਆਂ ਨੂੰ 

ਅੰਜਨ ਦੇ ਖਾਂ ਚਾਨਣ ਹੋਸੀ
ਨੈਣੀਂ  ਕੱਜਲ ਰੜਕਾਂ ਮਾਰੇ
ਸ਼‍ਾਲਾ ਬਿਰਖ ਹੋਏ ਹਾਂ ਛੋਹ ਦੇ
ਯੁੱਗ ਲੰਘੇ ਜੂਨੀ ਆਈਆਂ ਨੂੰ 

ਜਾਂ ਰਾਹੀਂ ਕੱਖ ਕਰਲੈ ਦਰ ਦੇ
ਹਵਾ ਦਾ ਬੁੱਲਾ ਲੈ ਉੱਡ ਜਾਵੇ
ਭੁੱਲ ਕੇ ਪੱਥਰ ਕਰ ਨਾ ਦੇਵੀਂ
ਕਿਤੇ ਠੋਕਰ ਲਾਵਾਂ ਰਾਹੀਆਂ ਨੂੰ 

ਹੱਡ ਮਾਸੜਾ ਪੁਤਲਾ ਗਰਕੇ
ਬਖਸ਼ ਲਵੀਂ ਤੂ ਯਾਰੜਿਆ
ਬਾਬੇ ਕੋਕਰੀ ਹੁਣ ਨਾ ਭਾਵੇ
ਰਾਹ ਹਸ਼ਰ ਦੇ ਆਈਆਂ ਨੂੰ 

ਬਲਰਾਜ ਸਿੰਘ ਕੋਕਰੀ

©Balraj singh kokri

ਯਾਰੜਿਆ

6 Love

Trending Topic